FacebookTwitterg+Mail

ਜੈਸਮੀਨ ਸੈਂਡਲਸ ਦੇ ਸ਼ੋਅ 'ਚ ਦੋ ਲੜਕੀਆਂ ਹੋਈਆਂ ਗੁੱਥਮ-ਗੁੱਥੀ, ਵੀਡੀਓ ਵਾਇਰਲ

jasmine sandlas
28 December, 2018 01:47:22 PM

ਜਲੰਧਰ (ਬਿਊਰੋ) : ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਲਈ ਲੋਕਾਂ ਦੀ ਦੀਵਾਨੀ ਇਸ ਕਦਰ ਹੈ ਕਿ ਫੈਨਜ਼ ਆਪਸ 'ਚ ਭਿੜਨ ਲਈ ਤਿਆਰ ਹੋ ਜਾਂਦੇ ਹਨ। ਇਸ ਦੀ ਮਿਸਾਲ ਹਾਲ ਹੀ 'ਚ ਜੈਸਮੀਨ ਦੇ ਸ਼ੋਅ ਦੌਰਾਨ ਦੇਖਣ ਨੂੰ ਮਿਲੀ, ਜਿੱਥੇ ਦੋ ਕੁੜੀਆਂ ਆਪਸ 'ਚ ਗੁੱਥਮ-ਗੁੱਥੀ ਹੋ ਗਈਆਂ। ਦਰਅਸਲ ਆਪਣੇ ਇਸ ਸ਼ੋਅ ਦੌਰਾਨ ਜੈਸਮੀਨ ਨੇ ਆਪਣੀ ਜੈਕਟ ਉਤਾਰ ਕੇ ਸਟੇਜ ਹੇਠਾਂ ਖੜ੍ਹੀਆਂ ਕੁੜੀਆਂ ਵੱਲ ਸੁੱਟ ਦਿੱਤੀ। ਜੈਕਟ ਨੂੰ ਹਾਸਲ ਕਰਨ ਲਈ ਹਰ ਕਿਸੇ 'ਚ ਹੋੜ ਮੱਚ ਗਈ ਗਈ। ਇਸੇ ਦੌਰਾਨ ਦੋ ਕੁੜੀਆਂ ਦੇ ਹੱਥ 'ਚ ਇਹ ਜੈਕਟ ਆ ਗਈ ਅਤੇ ਇਸ ਜੈਕਟ ਨੂੰ ਹਾਸਲ ਕਰਨ ਲਈ ਦੋਵੇਂ ਕੁੜੀਆਂ ਸ਼ੋਅ ਦੌਰਾਨ ਹੀ ਲੜ ਪਈਆਂ ਅਤੇ ਜੈਕਟ ਇਕ-ਦੂਜੇ ਤੋਂ ਖੋਹਣ ਲੱਗੀਆਂ। ਜੈਸਮੀਨ ਨੇ ਇਸ ਦੌਰਾਨ ਦੋਵਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਪਰ ਦੋਵੇਂ ਨਹੀਂ ਮੰਨੀਆਂ। ਇਸ ਵੀਡੀਓ ਨੂੰ ਜੈਸਮੀਨ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। 
 

ਦੱਸ ਦਈਏ ਕਿ ਜੈਸਮੀਨ ਇਕ ਅਜਿਹੀ ਗਾਇਕਾ ਹੈ, ਜਿਸ ਦੀ ਵੱਡੀ ਫੈਨ ਫਾਲੋਇੰਗ ਹੈ ਤੇ ਉਨ੍ਹਾਂ ਦੀ ਗਾਇਕੀ ਨੂੰ ਨੌਜਵਾਨ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਜੈਸਮੀਨ ਨੇ ਹੁਣ ਤਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੀ ਹੈ।

 


Tags: Jasmine Sandlas Live Show Instagram Video Punjabi Singer

Edited By

Sunita

Sunita is News Editor at Jagbani.