FacebookTwitterg+Mail

ਜੈਸਮੀਨ ਸੈਂਡਲਸ ਦੇ ਵਾਲਾਂ ਨੂੰ ਦੇਖ ਦਾਦੀ ਦਾ ਚੜ੍ਹਿਆ ਪਾਰਾ, ਵੀਡੀਓ ਵਾਇਰਲ

jasmine sandlas
29 December, 2018 11:29:23 AM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਜੈਸਮੀਨ ਸੈਂਡਲਾਸ ਹਰ ਵਾਰ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੁਰਖੀਆਂ 'ਚ ਆ ਹੀ ਜਾਂਦੀ ਹੈ। ਇਕ ਪਾਸੇ ਜਿੱਥੇ ਉਹ ਆਪਣੇ ਗਾਉਣ ਦੇ ਵੱਖਰੇ ਅੰਦਾਜ਼ ਕਰਕੇ ਜਾਣੀ ਜਾਂਦੀ ਹੈ ਉਸੇ ਤਰ੍ਹਾਂ ਉਸ ਦੇ ਕੱਪੜੇ ਪਾਉਣ ਸਟਾਈਲ ਵੀ ਹੋਰਾਂ ਤੋਂ ਵੱਖਰਾ ਹੀ ਹੁੰਦਾ ਹੈ। ਇੱਥੋਂ ਤੱਕ ਕਿ ਉਸ ਦੇ ਵਾਲਾਂ ਦਾ ਸਟਾਈਲ ਵੀ ਇਨ੍ਹੀਂ ਦਿਨੀਂ ਚਰਚਾ ਦਾ ਕਾਰਨ ਬਣਿਆ ਹੋਇਆ ਹੈ। ਜੈਸਮੀਨ ਦਾ ਹਰ ਸਟਾਈਲ ਉਸ ਦੇ ਪ੍ਰਸ਼ੰਸਕਾਂ ਨੂੰ ਖੂਬ ਭਾਉਂਦਾ ਹੈ ਤੇ ਕੁਝ ਲੋਕ ਤਾਂ ਉਸ ਦੇ ਸਟਾਈਲ ਦੀ ਨਕਲ ਵੀ ਕਰਦੇ ਹਨ ਪਰ ਇਸ ਦੇ ਬਾਵਜੂਦ ਜੈਸਮੀਨ ਦੀ ਦਾਦੀ ਨੂੰ ਉਸ ਦਾ ਸਟਾਈਲ ਪਸੰਦ ਨਹੀਂ ਆਇਆ।
 

 
 
 
 
 
 
 
 
 
 
 
 
 
 

My dadi bibi doesn’t approve of my dreads just like half of Punjab. God bless everyone with an opinion.

A post shared by Jasmine Sandlas (@jasminesandlas) on Dec 28, 2018 at 11:33am PST

ਇਸ ਦਾ ਖੁਲਾਸਾ ਉਸ ਵੀਡੀਓ ਤੋਂ ਹੋਇਆ ਹੈ, ਜਿਹੜੀ ਕਿ ਜੈਸਮੀਨ ਨੇ ਆਪਣੇ ਇੰਸਟਾਗਰਾਮ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਜੈਸਮੀਨ ਦੀ ਦਾਦੀ ਵੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਇਸ ਵੀਡੀਓ ਜੈਸਮੀਨ ਆਪਣੀ ਦਾਦੀ ਨੂੰ ਆਪਣੇ ਵਾਲ ਦਿਖਾਉਂਦੀ ਨਜ਼ਰ ਆ ਰਹੀ ਹੈ ਤਾਂ ਉਹ ਉਸ ਨੂੰ ਕਹਿੰਦੀ ਹੈ ਕਿ ਇਹ ਉਸ ਦੇ ਵਾਲਾਂ ਨੂੰ ਕੀ ਹੋ ਗਿਆ ਹੈ। ਜੈਸਮੀਨ ਦੀ ਦਾਦੀ ਉਸ ਨੂੰ ਪੁੱਛਦੀ ਹੈ ਕਿ ਉਸ ਨੇ ਇਹ ਵਾਲ ਨਕਲੀ ਲਾਏ ਹਨ ਜਾਂ ਅਸਲੀ ਹਨ? ਜੈਸਮੀਨ ਦੀ ਦਾਦੀ ਉਸ ਦੇ ਵਾਲਾਂ ਨੂੰ ਹੱਥ ਲਾ ਕੇ ਵੀ ਦੇਖਦੀ ਹੈ ਤਾਂ ਉਹ ਬੇਹੱਦ ਗੁੱਸਾ ਕਰਦੀ ਹੈ। ਇਸ ਵੀਡੀਓ 'ਚ ਜੈਸਮੀਨ ਦੀ ਦਾਦੀ ਭਾਵੇਂ ਉਸ ਨਾਲ ਨਰਾਜ਼ ਹੁੰਦੀ ਨਜ਼ਰ ਆ ਰਹੀ ਹੈ ਪਰ ਇਸ ਵੀਡੀਓ ਤੋਂ ਸਾਫ ਹੁੰਦਾ ਹੈ ਕਿ ਵੱਡੇ ਬਜੁਰਗ ਆਪਣੇ ਬੱਚਿਆਂ ਦੇ ਚੰਗੇ ਮਾੜੇ ਦਾ ਕਿਨ੍ਹਾ ਖਿਆਲ ਰੱਖਦੇ ਹਨ।

 


Tags: Jasmine Sandlas Instagram Video Viral Punjabi Singer

Edited By

Sunita

Sunita is News Editor at Jagbani.