ਜਲੰਧਰ (ਬਿਊਰੋ) : ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗੁਲਾਬੀ ਕੁਈਨ ਜੈਸਮੀਨ ਸੈਂਡਲਸ ਆਪਣੇ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਚਰਚਾ 'ਚ ਛਾਈ ਰਹਿੰਦੀ ਹੈ। ਕਦੇ ਆਪਣੇ ਗੀਤਾਂ ਤੇ ਕਦੇ ਵੀਡੀਓ ਨੂੰ ਲੈ ਕੇ ਲਾਈਮਲਾਈਟ 'ਚ ਛਾਈ ਰਹਿੰਦੀ ਹੈ। ਦਰਅਸਲ ਜੈਸਮੀਨ ਸੈਂਡਲਸ ਆਪਣੇ ਆਉਣ ਵਾਲੇ ਗੀਤ 'ਬਗਾਵਤ' ਨੂੰ ਪਰਮੋਟ ਕਰਨ 'ਚ ਰੁੱਝੀ ਹੋਈ ਹੈ। ਇਸ ਪ੍ਰੋਮੋਸ਼ਨ ਦੇ ਚੱਕਰ 'ਚ ਜੈਸਮੀਨ ਨੇ ਆਪਣੀ ਭੈਣ ਨੂੰ ਬੜੀ ਹੈ ਜ਼ਬਰਦਸਤ ਝਾੜ ਪਾਈ ਹੈ। ਦਰਅਸਲ ਜੈਸਮੀਨ ਆਪਣੇ ਆਉਣ ਵਾਲੇ ਗੀਤ 'ਬਗਾਵਤ' ਬਾਰੇ ਆਪਣੇ ਸਰੋਤਿਆਂ ਨੂੰ ਜਾਣਕਾਰੀ ਦੇ ਰਹੀ ਸੀ ਅਤੇ ਆਪਣੇ ਯੂਟਿਊਬ ਚੈਨਲ ਬਾਰੇ ਦੱਸ ਰਹੀ ਸੀ ਪਰ ਇਸੇ ਦੌਰ ਉਸ ਦੀ ਭੈਣ 'ਚ ਬੋਲ ਪੈਂਦੀ ਹੈ ਅਤੇ ਇਸੇ ਨੂੰ ਲੈ ਕੇ ਜੈਸਮੀਨ ਨੂੰ ਗੁੱਸਾ ਆ ਜਾਂਦਾ ਹੈ। ਹਾਲਾਂਕਿ ਇਸ ਦੌਰਾਨ ਦੀ ਵੀਡੀਓ ਵੀ ਜੈਸਮੀਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ।
ਦੱਸ ਦਈਏ ਕਿ ਜੈਸਮੀਨ ਸੈਂਡਲਸ ਅਕਸਰ ਹੀ ਆਪਣੇ ਪਰਿਵਾਰ ਨਾਲ ਅਜਿਹੀਆਂ ਨੋਕ ਝੋਕ ਅਤੇ ਪਿਆਰ ਦੇ ਪਲ ਦਰਸ਼ਕਾਂ ਨਾਲ ਸਾਂਝੇ ਕਰਦੀ ਰਹਿੰਦੀ ਹੈ। ਗੁਲਾਬੀ ਕੁਈਨ ਜੈਸਮੀਨ ਸੈਂਡਲਸ ਉਨ੍ਹਾਂ ਪੰਜਾਬੀ ਸਟਾਰਜ਼ 'ਚੋਂ ਇਕ ਹੈ, ਜੋ ਸ਼ੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਐਕਟਿਵ ਰਹਿੰਦੇ ਹਨ।