ਜਲੰਧਰ (ਬਿਊਰੋ) : ਜੈਸਮੀਨ ਸੈਂਡਲਸ ਆਪਣੀ ਗਾਇਕੀ ਦੇ ਨਾਲ-ਨਾਲ ਬੇਬਾਕ ਬੋਲਣ ਲਈ ਵੀ ਜਾਣੀ ਜਾਂਦੀ ਹੈ। ਦੱਸ ਦਈਏ ਕਿ ਜੈਸਮੀਨ ਸੈਂਡਲਸ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਨਵੀਆਂ ਤਸੀਵਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਦਾ ਨਵਾਂ ਲੁੱਕ ਦੇਖਣ ਨੂੰ ਮਿਲ ਰਿਹਾ ਹੈ। 'ਗੁਲਾਬੀ ਕੁਵੀਨ' ਦੇ ਨਾਂ ਨਾਲ ਪ੍ਰਸਿੱਧ ਜੈਸਮੀਨ ਸੈਂਡਲਸ ਨਵਾਂ ਹੇਅਰ ਕੱਟ ਕਰਵਾਇਆ ਹੈ।
ਦੱਸਣਯੋਗ ਹੈ ਕਿ ਜੈਸਮੀਨ ਛੋਟੇ ਵਾਲਾਂ ਵਾਲੇ ਹੇਅਰ ਸਟਾਈਲ 'ਚ ਨਜ਼ਰ ਆ ਰਹੀ ਹੈ। ਜੈਸਮੀਨ ਸੈਂਡਲਸ ਦੀ ਨਵੀਂ ਲੁੱਕ ਫੈਨਜ਼ ਨੂੰ ਖੂਬ ਪਸੰਦ ਆ ਰਹੀ ਹੈ। ਜੈਸਮੀਨ ਸੈਂਡਲਸ ਜੋ ਕਿ ਲਾਈਵ ਸ਼ੋਅ ਕਰਨ ਲਈ ਲੰਡਨ ਤੇ ਪੈਰਿਸ ਗਈ ਹੋਈ ਹੈ।
ਜੈਸਮੀਨ ਸੈਂਡਲਸ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ, ਜਿਵੇਂ 'ਸਿਪ ਸਿਪ', 'ਪਿੰਜ਼ਰਾ', 'ਬੰਬ ਜੱਟ', 'ਯਾਰ ਨਾ ਮਿਲਿਆ', 'ਲੱਡੂ' ਆਦਿ ਤੋਂ ਇਲਾਵਾ ਬਾਲੀਵੁੱਡ 'ਚ ਵੀ ਆਪਣੀ ਆਵਾਜ਼ ਨਾਲ ਧੱਕ ਪਾ ਚੁੱਕੇ ਹਨ। ਸਰੋਤਿਆਂ ਵੱਲੋ ਉਨ੍ਹਾਂ ਦੇ ਸਾਰਿਆਂ ਹੀ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲਦਾ ਹੈ।