ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਟੁੰਬਣ ਵਾਲੀ 'ਗੁਲਾਬੀ ਕੁਈਨ' ਯਾਨੀ ਜੈਸਮੀਨ ਸੈਂਡਲਾਸ ਇਨ੍ਹੀਂ ਦਿਨੀਂ ਖੂਬ ਚਰਚਾ 'ਚ ਛਾਈ ਹੈ। ਦਰਅਸਲ ਹਾਲ ਹੀ ਜੈਸਮੀਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਜੈਸਮੀਨ ਕਿਸੇ ਵੱਲੋਂ ਮਿਲੇ ਧੋਖੇ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਨਾਲ ਹੋਏ ਧੋਖੇ ਦਾ ਜ਼ਿਕਰ ਕਰਦਿਆਂ ਕਿਹਾ 'ਪਿਆਰ ਕਰੀਦਾ ਹੈ ਤਾਂ ਰੱਜ ਕੇ ਕਰੀਦਾ ਹੈ, ਜੇ ਦਿਲ ਤੋੜ ਦੇ ਕੋਈ...!'
ਦੱਸ ਦਈਏ ਕਿ ਜੈਸਮੀਨ ਸੈਂਡਲਾਸ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ ''Pyaar kari da, rajj ke kari da, sarey aam kari da, je dil tod de koi, fir apa jiddan ke ✌🏼Brampton, you’ve healed me. I bow down to you''।
![Punjabi Bollywood Tadka](https://img.punjabi.bollywoodtadka.in/multimedia/10_30_2196809091-ll.jpg)
ਦੱਸ ਦਈਏ ਕਿ ਜੈਸਮੀਨ ਸੈਂਡਲਸ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਆਏ ਦਿਨ ਫੈਨਜ਼ ਨਾਲ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
![Punjabi Bollywood Tadka](https://img.punjabi.bollywoodtadka.in/multimedia/10_31_4527858713-ll.jpg)
ਇਸ ਤੋਂ ਇਲਾਵਾ ਉਹ ਅਕਸਰ ਹੀ ਇੰਸਟਾਗ੍ਰਾਮ 'ਤੇ ਵੀਡੀਓਜ਼ ਸ਼ੇਅਰ ਕਰਕੇ ਆਪਣੇ ਦਿਲ ਦੀ ਭੜਾਸ ਕੱਢਦੀ ਰਹਿੰਦੀ ਹੈ।
![Punjabi Bollywood Tadka](https://img.punjabi.bollywoodtadka.in/multimedia/10_31_4551293705-ll.jpg)
![Punjabi Bollywood Tadka](https://img.punjabi.bollywoodtadka.in/multimedia/10_31_4538793684-ll.jpg)