FacebookTwitterg+Mail

...ਤੇ ਹੁਣ ਦਾਦੀ ਨਾਲ ਮਸ਼ਕਰੀਆਂ ਕਰਦੀ ਜੈਸਮੀਨ ਸੈਂਡਲਸ ਦੀ ਵੀਡੀਓ ਵਾਇਰਲ

jasmine sandlas
14 December, 2018 04:20:41 PM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਲੋਕਾਂ ਦਾ ਦਿਲ ਠੱਗਣ ਵਾਲੀ ਜੈਸਮੀਨ ਸੈਂਡਲਸ ਪੰਜਾਬ 'ਚ ਇਕ ਤੋਂ ਬਾਅਦ ਇਕ ਸ਼ੋਅ ਕਰ ਰਹੀ ਹੈ। ਇਸ ਬਿਜ਼ੀ ਲਾਈਫ 'ਚ ਸੈਂਡਲਸ ਆਪਣੇ ਲਈ ਸਮਾਂ ਕੱਢ ਹੀ ਲੈਂਦੀ ਹੈ। ਜੈਸਮੀਨ ਇਨ੍ਹੀਂ ਦਿਨੀਂ ਜਲੰਧਰ 'ਚ ਸਮਾਂ ਗੁਜ਼ਾਰ ਰਹੀ ਹੈ, ਜਿਸ ਦੀ ਉਸ ਨੇ ਇਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀ ਹੈ। ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਸ਼ੇਅਰ ਕੀਤੀ ਇਸ ਵੀਡੀਓ 'ਚ ਸੈਂਡਲਸ ਆਪਣੀ ਦਾਦੀ ਦੇ ਕਮਰੇ 'ਚ ਲੰਮੇ ਪਈ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਜੈਸਮੀਨ ਆਪਣੀ ਦਾਦੀ ਨਾਲ ਮਸਕਰੀਆਂ ਕਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ 'ਚ ਜੈਸਮੀਨ ਆਪਣੀ ਦਾਦੀ ਨੂੰ ਆਖ ਰਹੀ ਹੈ ਕਿ ਉਹ ਉਸ ਨੂੰ ਆਪਣੇ ਬਚਪਨ ਦੀਆਂ ਗੱਲਾਂ ਸੁਣਾਉਣ ਅਤੇ ਉਸ ਦਾ ਨਾਂ ਪਿਆਰ ਕੌਰ ਕਿਸ ਤਰ੍ਹਾਂ ਪਿਆ? ਇਸ ਵੀਡੀਓ 'ਚ ਜੈਸਮੀਨ ਕਾਫੀ ਫਨੀ ਮੂਡ 'ਚ ਨਜ਼ਰ ਆ ਰਹੀ ਹੈ।

 

 
 
 
 
 
 
 
 
 
 
 
 
 
 

Needed 8 hours of sleep so I came to Jalandhar to sleep next to my bibi 🥰

A post shared by Jasmine Sandlas (@jasminesandlas) on Dec 13, 2018 at 10:44pm PST

ਦੱਸ ਦੇਈਏ ਕਿ ਜੈਸਮੀਨ ਸੈਂਡਲਸ ਨੇ ਇਸ ਵੀਡੀਓ ਨੂੰ ਇਕ ਕੈਪਸ਼ਨ ਵੀ ਦਿੱਤਾ ਹੈ, ਜਿਸ 'ਚ ਉਸ ਨੇ ਕਿਹਾ ਹੈ ਕਿ ਉਹ ਅੱਠ ਘੰਟੇ ਅਰਾਮ ਨਾਲ ਸੌਣਾ ਚਾਹੁੰਦੀ ਹਾਂ। ਇਸ ਲਈ ਮੈਂ ਆਪਣੀ ਬੀਬੀ ਕੋਲ ਜਲੰਧਰ ਆਈ ਹੈ। ਸੋ ਇਸ ਵੀਡੀਓ 'ਚ ਜਿਥੇ ਜੈਸਮੀਨ ਫਨ ਕਰ ਰਹੀ ਹੈ, ਉੱਥੇ ਇਸ ਵੀਡੀਓ ਤੋਂ ਸਾਫ ਹੋ ਜਾਂਦਾ ਹੈ ਕਿ ਇਸ ਬਿਜ਼ੀ ਲਾਈਫ 'ਚ ਥੋੜਾ ਜਿਹਾ ਸਮਾਂ ਆਪਣਿਆਂ ਲਈ ਵੀ ਕੱਢਿਆ ਜਾਣਾ ਚਾਹੀਦਾ ਹੈ।

 


Tags: Jasmine Sandlas Instagram Video Jalandhar Punjabi Singer

Edited By

Sunita

Sunita is News Editor at Jagbani.