ਜਲੰਧਰ (ਬਿਊਰੋ) : ਪੰਜਾਬੀ ਗਾਇਕ ਅੰਮ੍ਰਿਤ ਮਾਨ ਤੇ ਜੈਸਮੀਨ ਸੈਂਡਲਸ ਦੀ ਗਾਇਕੀ 'ਚ ਜੋੜੀ ਨੂੰ ਕਾਫੀ ਮਕਬੂਲੀਅਤ ਮਿਲੀ ਹੈ। ਉਨ੍ਹਾਂ ਦੇ ਗੀਤ 'ਬੰਬ ਜੱਟ' ਨੇ ਖਾਸੀ ਪ੍ਰਸਿੱਧੀ ਖੱਟੀ ਹੈ ਅਤੇ ਹੁਣ ਇਕ ਵਾਰ ਫਿਰ ਜੈਸਮੀਨ ਸੈਂਡਲਸ ਤੇ ਅੰਮ੍ਰਿਤ ਮਾਨ ਦੀ ਜੋੜੀ ਨਵਾਂ ਧਮਾਕਾ ਕਰਨ ਜਾ ਰਹੀ ਹੈ।
![Punjabi Bollywood Tadka](https://static.jagbani.com/multimedia/12_54_40962000012-ll.jpg)
ਜੀ ਹਾਂ, ਅੰਮ੍ਰਿਤ ਮਾਨ ਅਤੇ ਜੈਸਮੀਨ ਮੁੜ ਤੋਂ ਨਵੇਂ ਗੀਤ ਲਈ 'ਕੋਲੇਬੋਰੇਟ' ਕਰਨ ਜਾ ਰਹੇ ਹਨ। ਦੱਸ ਦਈਏ ਕਿ ਇਸ ਗੀਤ ਦਾ ਨਾਂ 'ਮਿੱਠੀ ਮਿੱਠੀ' ਹੈ, ਜਿਸ ਦਾ ਆਫੀਸ਼ੀਅਲ ਪੋਸਟਰ ਸਾਹਮਣੇ ਆ ਚੁੱਕਿਆ ਹੈ। ਅੰਮ੍ਰਿਤ ਮਾਨ ਅਤੇ ਜੈਸਮੀਨ ਵੱਲੋਂ ਇਸ ਗੀਤ ਦੇ ਪੋਸਟਰ ਨੂੰ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਹੈ।
![Punjabi Bollywood Tadka](https://static.jagbani.com/multimedia/12_54_40793000011-ll.jpg)
ਦੱਸਣਯੋਗ ਹੈ ਕਿ ਜੈਸਮੀਨ ਸੈਂਡਲਸ ਅਤੇ ਅੰਮ੍ਰਿਤ ਮਾਨ ਦੇ ਪਹਿਲੇ ਗੀਤ 'ਬੰਬ ਜੱਟ' ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲਿਆ ਹੈ। ਗੀਤ ਨੂੰ ਯੂਟਿਊਬ 'ਤੇ 72 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।