FacebookTwitterg+Mail

ਤਾਂ ਇਸ ਵਜ੍ਹਾ ਕਰਕੇ ਜੈਸਮੀਨ ਸੈਂਡਲਸ 'ਤੇ ਹਮੇਸ਼ਾ ਅੱਖ ਰੱਖਦੀ ਹੈ ਛੋਟੀ ਭੈਣ

jasmine sandlas and rosleen sandlas
26 February, 2019 09:27:41 AM

ਜਲੰਧਰ (ਬਿਊਰੋ) : ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਜੈਸਮੀਨ ਸੈਂਡਲਸ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰ ਰਹੀ ਹੈ। ਹਾਲ 'ਚ ਜੈਸਮੀਨ ਸੈਂਡਲਸ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਆਪਣੇ ਦਿਲ ਦੀਆਂ ਗੱਲਾਂ ਫੈਨਜ਼ ਨਾਲ ਸ਼ੇਅਰ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਇਸੇ ਦੌਰਾਨ ਉਸ ਦੀ ਛੋਟੀ ਭੈਣ ਆ ਜਾਂਦੀ ਹੈ ਅਤੇ ਉਸ ਨੂੰ ਕੁਝ ਵੀ ਅਪਲੋਡ ਕਰਨ ਤੋਂ ਇਨਕਾਰ ਕਰ ਦਿੰਦੀ ਹੈ। ਦੱਸ ਦਈਏ ਕਿ ਜੈਸਮੀਨ ਸੈਂਡਲਸ ਇੰਨੀਂ ਦਿਨੀਂ ਆਪਣੇ ਅਗਲੇ ਗੀਤ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ, ਜਿਸ ਕਾਰਨ ਉਸ ਦੀ ਭੈਣ ਗੀਤ ਦੀ ਕੋਈ ਵੀ ਜਾਣਕਾਰੀ ਸ਼ੇਅਰ ਕਰਨ ਤੋਂ ਵਰਜਦੀ ਹੈ।

 
ਬੇਬਾਕ ਅੰਦਾਜ਼ ਵਾਲੀ ਗੁਲਾਬੀ ਕੁਈਨ ਜੈਸਮੀਨ ਸੈਂਡਲਸ ਜੋ ਕਿ ਆਪਣੀ ਛੋਟੀ ਭੈਣ ਰੌਸ਼ਲਿਨ ਸੈਂਡਲਸ ਨਾਲ ਹੋਣ ਵਾਲੀ ਆਪਣੀ ਪਿਆਰੀ ਨੋਕ-ਝੋਕ ਨੂੰ ਅਕਸਰ ਹੀ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਜੈਸਮੀਨ ਸੈਂਡਲਸ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੀ ਹੈ। ਉਨ੍ਹਾਂ ਦੇ ਸੁਪਰਹਿੱਟ ਗੀਤਾਂ 'ਬਗਾਵਤ', 'ਸਿਪ ਸਿਪ', 'ਬੰਬ ਜੱਟ', 'ਲੱਡੂ' ਆਦਿ ਹਨ। ਜੈਸਮੀਨ ਸੈਂਡਲਸ ਦੇ ਹਰੇਕ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ।

 
 
 
 
 
 
 
 
 
 
 
 
 
 

Bagavat droppin Jan 16th. Subscribe now 😊 https://www.youtube.com/user/SandlasJasmine

A post shared by Jasmine Sandlas (@jasminesandlas) on Jan 14, 2019 at 2:55am PST


Tags: Jasmine Sandlas Rosleen Sandlas Punjabi Music Instagram Video Punjabi Film Music Album ਮਿਊਜ਼ਿਕ ਅਪਡੇਟਸ

Edited By

Sunita

Sunita is News Editor at Jagbani.