FacebookTwitterg+Mail

ਸਿੱਧੂ ਮੂਸੇ ਵਾਲਾ ਦੇ ਰੰਗ 'ਚ ਰੰਗੀ ਜੈਸਮੀਨ ਸੈਂਡਲਸ, ਵੀਡੀਓ ਵਾਇਰਲ

jasmine sandlas and sidhu moose wala
02 January, 2019 09:48:09 AM

ਜਲੰਧਰ (ਬਿਊਰੋ) : ਇਨ੍ਹੀਂ ਦਿਨੀਂ ਸਿੱਧੂ ਮੂਸੇ ਵਾਲਾ ਦੇ ਚਰਚੇ ਹਰ ਪਾਸੇ ਹੋ ਰਹੇ ਹਨ। ਦਰਅਸਲ ਸਿੱਧੂ ਮੂਸੇ ਵਾਲਾ ਦਾ ਬੋਲ-ਬਾਲਾ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਾਫੀ ਜ਼ਿਆਦਾ ਹੈ। ਹਾਲ ਹੀ 'ਚ ਜੈਸਮੀਨ ਸੈਂਡਲਸ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸਿੱਧੂ ਮੂਸੇ ਵਾਲਾ ਨਾਲ ਸਟੇਜ ਪਰਫਾਰਮੈਂਸ ਦਿੰਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਸਿੱਧੂ ਮੂਸੇ ਵਾਲਾ ਤੇ ਜੈਸਮੀਨ ਸੈਂਡਲਸ ਪੰਜਾਬੀ ਇੰਡਸਟਰੀ 'ਚ ਸੁਰਖੀਆਂ ਦੇ ਗਲਿਆਰਿਆਂ 'ਚ ਸਭ ਤੋਂ ਉੱਪਰ ਰਹਿੰਦੇ ਹਨ। ਸਾਲ 2019 ਦੇ ਜਸ਼ਨ 'ਚ ਸਾਰਾ ਸੰਸਾਰ ਡੁੱਬਿਆ ਹੋਇਆ ਹੈ। ਇਸੇ ਜਸ਼ਨ 'ਚ ਸਿੱਧੂ ਮੂਸੇ ਵਾਲਾ ਅਤੇ ਜੈਸਮੀਨ ਸੈਂਡਲਸ ਵੀ ਇਕੱਠੇ ਹੋਏ। ਸਾਲ 2019 ਦਾ ਸਵਾਗਤ ਜੈਸਮੀਨ ਸੈਂਡਲਾਸ ਅਤੇ ਸਿੱਧੂ ਮੂਸੇ ਵਾਲਾ ਨੇ ਇਕ ਹੀ ਸਟੇਜ ਤੋਂ ਕੀਤਾ ਹੈ।


ਦੱਸਣਯੋਗ ਹੈ ਕਿ ਗੁਲਾਬੀ ਕੁਈਨ ਜੈਸਮੀਨ ਕਈ ਸੁਪਰਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੀ ਹੈ। ਜੈਸਮੀਨ ਗੀਤਾਂ ਕਾਰਨ ਹਮੇਸ਼ਾ ਹੀ ਚਰਚਾ 'ਚ ਰਹਿੰਦੀ ਹੈ ਅਤੇ ਹਮੇਸ਼ਾ ਹੀ ਸ਼ੋਸ਼ਲ ਮੀਡੀਆ 'ਤੇ ਕੋਈ ਨਾ ਕੋਈ ਵੀਡੀਓ ਸ਼ੇਅਰ ਕਰਦੀ ਹੈ, ਜੋ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਇਸ ਵੀਡੀਓ 'ਚ ਸਿੱਧੂ ਮੂਸੇ ਵਾਲਾ ਅਤੇ ਜੈਸਮੀਨ ਇਕ-ਦੂਜੇ ਦੇ ਗੀਤ ਗਾ ਰਹੇ ਹਨ। ਦੋਵਾਂ ਦਾ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।


Tags: Jasmine Sandlas Sidhu Moose Wala Happy New Year Video Instagram Punjabi Singer

Edited By

Sunita

Sunita is News Editor at Jagbani.