ਜਲੰਧਰ (ਬਿਊਰੋ) — ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਆਪਣੇ ਗੀਤਾਂ ਨਾਲ ਹਰ ਇਕ ਦਾ ਦਿਲ ਚੋਰੀ ਕਰ ਲੈਂਦੀ ਹੈ, ਇਸ ਦਾ ਖੁਲਾਸਾ ਉਸ ਵੱਲੋਂ ਸ਼ੇਅਰ ਕੀਤੀ ਵੀਡੀਓ ਤੋਂ ਲਾਇਆ ਜਾ ਸਕਦਾ ਹੈ। ਜੈਸਮੀਨ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ 'ਚ ਉਹ ਆਪਣੇ ਬਚਪਨ ਦੀ ਇਕ ਆਦਤ ਦਾ ਖੁਲਾਸਾ ਕਰ ਰਹੀ ਹੈ।
ਵੀਡੀਓ 'ਚ ਜੈਸਮੀਨ ਦੱਸਦੀ ਹੈ ਕਿ, ''ਮੈਨੂੰ ਬਚਪਨ 'ਚ ਅਮਰੂਦ ਚੋਰੀ ਕਰਕੇ ਖਾਣ ਦੀ ਆਦਤ ਸੀ। ਮੈਂ ਅਕਸਰ ਆਪਣੀ ਸਾਇੰਸ ਦੀ ਅਧਿਆਪਕਾ ਦੇ ਘਰ 'ਚ ਲੱਗੇ ਅਮਰੂਦ ਦੇ ਬੂਟੇ ਤੋਂ ਚੋਰੀ ਅਮਰੂਦ ਤੋੜ ਕੇ ਖਾਂਦੀ ਸੀ। ਮੇਰੀ ਇਸ ਆਦਤ ਕਰਕੇ ਮੇਰੇ ਘਰਦਿਆਂ ਨੂੰ ਕਈ ਵਾਰ ਸ਼ਿਕਾਇਤ ਵੀ ਮਿਲੀ ਪਰ ਮੇਰੀ ਇਹ ਆਦਤ ਨਹੀਂ ਗਈ।''
ਦੱਸ ਦਈਏ ਕਿ ਇਸ ਤੋਂ ਇਲਾਵਾ ਜੈਸਮੀਨ ਨੇ ਦੱਸਿਆ, ''ਇਹ ਆਦਤ ਹਰ ਤਰ੍ਹਾਂ ਦੀ ਸ਼ਿਕਾਇਤਾਂ ਦੇ ਬਾਵਜੂਦ ਗਈ ਨਹੀਂ, ਇਹ ਆਦਤ ਲਗਾਤਾਰ ਵੱਧਦੀ ਹੀ ਗਈ ਤੇ ਇਹ ਆਦਤ ਮੈਨੂੰ ਅੱਜ ਵੀ ਹੈ। ਪਹਿਲਾਂ ਮੈਂ ਅਮਰੂਦ ਚੋਰੀ ਕਰਦੀ ਸੀ ਤੇ ਅੱਜ-ਕੱਲ੍ਹ ਲੋਕਾਂ ਦੇ ਦਿਲ ਚੋਰੀ ਕਰਦੀ ਹਾਂ।'' ਜੈਸਮੀਨ ਦੀ ਇਹ ਗੱਲ ਸੱਚ ਵੀ ਹੈ ਕਿਉਂਕਿ ਉਸ ਦਾ ਹਰੇਕ ਗੀਤ ਲੋਕਾਂ ਦਾ ਦਿਲ ਜਿੱਤ ਲੈਂਦਾ ਹੈ। ਹਾਲ ਹੀ 'ਚ ਉਸ ਦਾ ਗੀਤ 'ਬਲੈਕ ਚੁੰਨੀ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜੈਸਮੀਨ ਸੈਂਡਲਾਸ ਨੂੰ ਮਿਊਜ਼ਿਕ ਇੰਡਸਟਰੀ 'ਚ 'ਗੁਲਾਬੀ ਕੁਈਨ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।