FacebookTwitterg+Mail

ਗਾਇਕ, ਐਕਟਰ ਵਜੋਂ ਥੋੜ੍ਹੇ ਸਮੇਂ 'ਚ ਖਾਸ ਜਗ੍ਹਾ ਬਣਾ ਚੁੱਕੇ ਜੱਸ ਬਾਜਵਾ ਨੂੰ ਜਨਮਦਿਨ ਦੀਆਂ ਮੁਬਾਰਕਾਂ

jass bajwa
25 July, 2017 01:07:52 PM

ਜਲੰਧਰ— ਪੰਜਾਬੀ ਗਾਇਕੀ 'ਚ ਥੋੜ੍ਹੇ ਸਮੇਂ 'ਚ ਹੀ ਵੱਖਰਾ ਮੁਕਾਮ ਹਾਸਿਲ ਕਰਨੇ ਵਾਲੇ ਪੰਜਾਬੀ ਗਾਇਕ ਜੱਸ ਬਾਜਵਾ ਦਾ ਅੱਜ ਜਨਮਦਿਨ ਹੈ। ਜੱਸ ਬਾਜਵਾ ਪੰਜਾਬੀ ਸੰਗੀਤ ਇੰਡਸਟਰੀ  'ਚ ਕਾਫੀ ਪ੍ਰਸਿੱਧ ਨਾਂ ਬਣ ਗਿਆ ਹੈ। ਜਾਣਕਾਰੀ ਮੁਤਾਬਕ ਜੱਸ ਬਾਜਵਾ ਮੋਹਾਲੀ, ਪੰਜਾਬੀ ਦੇ ਰਹਿਣ ਵਾਲੇ ਹਨ ਅਤੇ ਉਹ ਗੀਤ 'ਚੱਕਵੀ ਮੰਡੀਰ' ਕਾਫੀ ਮਸ਼ਹੂਰ ਹੋਇਆ ਸੀ ਅਤੇ ਦਰਸ਼ਕਾਂ ਨੂੰ ਇਹ ਗੀਤ ਕਾਫੀ ਪਸੰਦ ਵੀ ਆਇਆ ਸੀ। 'ਸਤਰੰਗੀ ਤਿੱਤਲੀ', 'ਦਿਲ ਦੇ ਰਾਜੇ', 'ਨੋਸ ਪਿੰਨ', 'ਯਾਰ ਬੰਬ', 'ਪਤੰਜਲੀ', 'ਕੈਟਵਾਕ', 'ਤੇਰੇ ਟਾਈਮ', 'ਚਕਵੀ ਮੰਡੀਰ', 'ਕਿਸਮਤ', '21 ਨੰਬਰ', 'ਫੀਮ ਦੀ ਡਲੀ', 'ਟੋਲਾ' ਨਾਲ ਸ਼ੋਹਰਤ ਹਾਸਲ ਕਰਨ ਵਾਲੇ ਜੱਸ ਬਾਜਵਾ ਪਾਲੀਵੁੱਡ ਇੰਡਸਟਰੀ 'ਚ 'ਠੱਗ ਲਾਈਫ' ਨਾਂ ਨਾਲ ਡੈਬਿਊ ਕਰ ਚੁੱਕੇ ਹਨ।
ਜੱਸ ਬਾਜਵਾ ਦਾ ਅਸਲੀ ਨਾਂ ਜਸਪ੍ਰੀਤ ਸਿੰਘ ਹੈ। ਜੱਸ ਬਾਜਵਾ ਗੁਰਦਾਸ ਮਾਨ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ।


Tags: Jass bajwaPollywood starPunjabi singerThug life Birthday ਜੱਸ ਬਾਜਵਾਜਨਮਦਿਨ