ਜਲੰਧਰ— ਪੰਜਾਬੀ ਸੰਗੀਤ ਜਗਤ 'ਚ ਵੱਖਰੀ ਪਛਾਣ ਬਣਾਉਣ ਵਾਲੇ ਪੰਜਾਬੀ ਗਾਇਕ ਜੱਸ ਬਾਜਵਾ ਦਾ ਗੀਤ 'ਅਰਬਨ ਜੀਮੀਂਦਾਰ' ਬੀਤੇ ਦਿਨ ਰਿਲੀਜ਼ ਹੋਇਆ। ਜਿਸ ਦੀ ਜਾਣਕਾਰੀ ਜੱਸ ਬਾਜਵਾ ਨੇ ਆਪਣੇ ਫੇਸਬੁੱਕ ਪੇਜ਼ 'ਤੇ ਦਿੱਤੀ ਹੈ।
ਜਾਣਕਾਰੀ ਮੁਤਾਬਕ ਇਹ ਗੀਤ ਸੋਸ਼ਲ ਮੀਡੀਆ 'ਚੇ ਕਾਫੀ ਲੋਕਪ੍ਰਿਯ ਹੋ ਰਿਹਾ ਹੈ। ਇਕ ਦਿਨ 'ਚ 12.60 ਲੱਖ ਵਾਰ ਦੇਖਿਆ ਜਾ ਚੁੱਕਾ ਹੈ, ਜਿਸ ਦੀ ਮਿਆਦ ਮਿਆਦ 3.22 ਮਿੰਟ ਹੈ।
ਜ਼ਿਕਰਯੋਗ ਹੈ ਕਿ ਜੱਸ ਬਾਜਵਾ ਦੇ ਇਸ ਗੀਤ ਨੂੰ ਮਸ਼ਹੂਰ ਸੰਗੀਤਕਾਰ ਦੀਪ ਜੰਡੂ ਨੇ ਮਿਊਜ਼ਿਕ ਦਿੱਤਾ ਹੈ। ਇਸ ਗੀਤ ਦੇ ਬੋਲ ਲਾਲੀ ਮੁੰਦੀ ਨੇ ਲਿਖੇ ਹਨ। ਗੀਤ ਦਾ ਨਿਰਦੇਸ਼ਨ ਸੁੱਖ ਸੰਘੇਰਾ ਅਤੇ ਲੇਬਲ ਸਪੀਡ ਰਿਕਾਰਡਜ਼ ਹੈ।