ਜਲੰਧਰ(ਬਿਊਰੋ)— 'ਸਤਰੰਗੀ ਤਿੱਤਲੀ', 'ਦਿਲ ਦੇ ਰਾਜੇ' ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰਾ ਜੱਸ ਬਾਜਵਾ ਅੱਜ ਆਪਣਾ ਜਨਮਦਿਨ ਮਨਾ ਰਿਹਾ ਹੈ। ਜੱਸ ਬਾਜਵਾ ਦਾ ਜਨਮ 25 ਜੁਲਾਈ, 1988 ਨੂੰ ਮੋਹਾਲੀ 'ਚ ਹੋਇਆ ਸੀ। ਉਸ ਨੇ ਗਾਇਕੀ 'ਚ ਥੋੜ੍ਹੇ ਸਮੇਂ 'ਚ ਹੀ ਵੱਖਰਾ ਮੁਕਾਮ ਹਾਸਲ ਕਰ ਲਿਆ ਸੀ।
ਜੱਸ ਬਾਜਵਾ ਪੰਜਾਬੀ ਸੰਗੀਤ ਇੰਡਸਟਰੀ 'ਚ ਕਾਫੀ ਪ੍ਰਸਿੱਧ ਨਾਂ ਬਣ ਗਿਆ ਹੈ।
ਦੱਸ ਦੇਈਏ ਕਿ ਜੱਸ ਬਾਜਵਾ ਮੋਹਾਲੀ, ਪੰਜਾਬ ਦੇ ਰਹਿਣ ਵਾਲੇ ਹਨ। ਉਸ ਦੇ ਗੀਤ 'ਚੱਕਵੀ ਮੰਡੀਰ' ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।
ਇਸ ਤੋਂ ਬਾਅਦ ਉਸ ਨੇ 'ਨੋਸ ਪਿੰਨ', 'ਯਾਰ ਬੰਬ', 'ਪਤੰਜਲੀ', 'ਕੈਟਵਾਕ', 'ਤੇਰੇ ਟਾਈਮ', 'ਚਕਵੀ ਮੰਡੀਰ', 'ਕਿਸਮਤ', '21 ਨੰਬਰ', 'ਫੀਮ ਦੀ ਡਲੀ', 'ਟੋਲਾ' ਵਰਗੇ ਗੀਤਾਂ ਨਾਲ ਸ਼ੋਹਰਤ ਹਾਸਲ ਕੀਤੀ।
ਦੱਸਣਯੋਗ ਹੈ ਕਿ ਜੱਸ ਬਾਜਵਾ ਨੇ ਪਾਲੀਵੁੱਡ ਇੰਡਸਟਰੀ 'ਚ 'ਠੱਗ ਲਾਈਫ' ਨਾਂ ਨਾਲ ਡੈਬਿਊ ਕਰ ਕੀਤਾ। ਉਸ ਦਾ ਅਸਲੀ ਨਾਂ ਜਸਪ੍ਰੀਤ ਸਿੰਘ ਹੈ। ਜੱਸ ਬਾਜਵਾ ਗੁਰਦਾਸ ਮਾਨ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ।
ਜੱਸ ਬਾਜਵਾ ਦਾ ਗੀਤ 'ਅਰਬਨ ਜੀਮੀਂਦਾਰ' ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ। ਇਸ ਗੀਤ ਨੂੰ ਇਕ ਦਿਨ 'ਚ 12.60 ਲੱਖ ਵਾਰ ਦੇਖਿਆ ਜਾ ਚੁੱਕਾ ਹੈ।