ਜਲੰਧਰ (ਬਿਊਰੋ) — ਅਮਰਿੰਦਰ ਗਿੱਲ, ਗਿੱਪੀ ਗਰੇਵਾਲ, ਬੀਨੂੰ ਢਿਲੋਂ, ਨੀਰੂ ਬਾਜਵਾ, ਕਰਮਜੀਤ ਅਨਮੋਲ ਤੇ ਬਾਦਸ਼ਾਹ ਤੋਂ ਬਾਅਦ ਹੁਣ ਪੰਜਾਬੀ ਗਾਇਕ ਤੇ ਅਦਾਕਾਰ ਜੱਸ ਬਾਜਵਾ ਨੇ ਵੀ ਆਪਣੇ ਫਿਲਮ ਪ੍ਰੋਡਕਸ਼ਨ ਹਾਊਸ ਦੀ ਅਨਾਊਂਸਮੈਟ ਕੀਤੀ ਹੈ। ਦੱਸ ਦਈਏ ਕਿ ਜੱਸ ਬਾਜਵਾ ਨੇ ਆਪਣੇ ਪ੍ਰੋਡਕਸ਼ਨ ਹਾਊਸ ਦਾ ਨਾਂ 'ਪਿੰਡ ਪ੍ਰੋਡਕਸ਼ਨ' ਰੱਖਿਆ ਹੈ। ਇਹ ਜਾਣਕਾਰੀ ਜੱਸ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ।
ਇਸ ਪ੍ਰੋਡਕਸ਼ਨ ਹਾਊਸ ਅਧੀਨ ਜੱਸ ਬਾਜਵਾ ਨੇ ਸਾਲ 2020 ਵਿਚ 2 ਪੰਜਾਬੀ ਫਿਲਮਾਂ ਪ੍ਰੋਡਿਊਸ ਕਰਨ ਬਾਰੇ ਵੀ ਲਿਖਿਆ ਹੈ।ਦੱਸਣਯੋਗ ਹੈ ਕਿ ਜੱਸ ਬਾਜਵਾ ਮਸ਼ਹੂਰ ਗਾਇਕ ਦੇ ਨਾਲ-ਨਾਲ ਅਦਾਕਾਰ ਵੀ ਹੈ। ਜੱਸ ਬਾਜਵਾ ਨੇ ਜਿੱਥੇ ਪੰਜਾਬੀ ਮਿਊਜ਼ਿਕ ਇੰਡਸ਼ਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ, ਉਥੇ ਹੀ ਉਨ੍ਹਾਂ ਨੇ ਪੰਜਾਬੀ ਫਿਲਮ 'ਠੱਗ ਲਾਈਫ' ਨਾਲ ਪਾਲੀਵੁੱਡ ਫਿਲਮ ਇੰਡਸਟਰੀ ਵਿਚ ਡੈਬਿਊ ਕੀਤਾ ਹੈ। ਜੱਸ ਬਾਜਵਾ ਇਸ ਸਾਲ ਪੰਜਾਬੀ ਫਿਲਮ 'ਦੂਰਬੀਨ' ਵਿਚ ਵੀ ਨਜ਼ਰ ਆਵੇਗਾ।