FacebookTwitterg+Mail

Video: ਜੱਸ ਬਾਜਵਾ ਨੇ ਨਵੇਂ ਗੀਤ 'ਦਿਲ ਦੇ ਰਾਜੇ' ਨਾਲ ਦਰਸ਼ਕਾਂ ਦੀ ਕਚਿਹਰੀ 'ਚ ਦਿੱਤੀ ਦਸਤਕ

20 March, 2017 02:57:10 PM
ਜਲੰਧਰ— 'ਚੱਕਵੀਂ ਮੰਡੀਰ' ਐੱਲਬਮ ਨਾਲ ਦਰਸ਼ਕਾਂ 'ਚ ਦਸਤਕ ਦੇਣ ਵਾਲੇ ਜੱਸ ਬਾਜਵਾ ਦਾ ਅੱਜ ਪੂਰੀ ਇੰਡਸਟਰੀ 'ਚ ਵੱਡਾ ਨਾਮ ਹੈ।ਜੱਸ ਬਾਜਵਾ ਦੇ ਤਕਰੀਬਨ ਸਾਰੇ ਗੀਤ ਹਿੱਟ ਹੀ ਜਾਂਦੇ ਹਨ। ਉਨ੍ਹਾਂ ਨੇ ਆਪਣੇ ਹਿੱਟ ਗੀਤਾਂ ਦੀ ਲੜੀ ਨੂੰ ਅਜੇ ਤੱਕ ਟੁੱਟਣ ਨਹੀਂ ਦਿੱਤੀ। ਜੱਸ ਬਾਜਵਾ ਦਾ ਨਵਾਂ ਗੀਤ 'ਦਿਲ ਦੇ ਰਾਜੇ' ਅੱਜ ਯੂ.ਟਿਊਬ 'ਤੇ ਰਿਲੀਜ਼ ਹੋਇਆ ਹੈ। ਉਨ੍ਹਾਂ ਦੇ ਇਸ ਗੀਤ ਨੂੰ ਕਲੱਮਬਧ ਗੋਨੇਆਣੇ ਵਾਲੇ ਮਾਨ ਅੰਮ੍ਰਿਤ ਮਾਨ ਨੇ ਕੀਤਾ ਹੈ। ਆਪਣੇ ਹਰ ਗੀਤਾਂ ਦੇ ਚੱਕਮੇ ਮਿਊਜ਼ਿਕ ਕਰਕੇ ਮਸ਼ਹੂਰ 'ਦੀਪ ਜੰਡੂ' ਨੇ ਇਸ ਗੀਤ ਨੂੰ ਵੀ ਚੱਕਮੇ ਮਿਊਜ਼ਿਕ ਦੇ ਨਾਲ ਤਿਆਰ ਕੀਤਾ ਹੈ।ਜੱਸ ਬਾਜਵਾ ਦੇ ਇਸ ਗੀਤ ਨੂੰ 'ਨੈਕਸਟ ਲੇਵਲ ਮਿਊਜ਼ਿਕ ਐੱਲ. ਟੀ. ਡੀ' ਨੇ ਪੇਸ਼ ਕੀਤਾ ਹੈ।'ਦਿਲ ਦੇ ਰਾਜੇ' ਗੀਤ ਸੋਸ਼ਲ ਸਾਈਟਸ 'ਤੇ ਚਰਚਾ 'ਚ ਹੈ।
ਜ਼ਿਕਰਯੋਗ ਹੈ ਕਿ ਜੱਸ ਬਾਜਵਾ ਬਹੁਤ ਜਲਦ ਫ਼ਿਲਮੀ ਦੁਨੀਆ 'ਚ ਵੀ ਪੈਰ ਰੱਖਣ ਜਾ ਰਹੇ ਹਨ। ਜਿਸ 'ਚ ਉਹ ਪੰਜਾਬੀ ਅਦਾਕਾਰ ਹਰੀਸ਼ ਵਰਮਾ ਨਾਲ ਨਜ਼ਰ ਆਉਣਗੇ।

Tags: Jass BajwaDil De RaajeAmrit MaanDeep Janduਜੱਸ ਬਾਜਵਾਦਿਲ ਦੇ ਰਾਜੇ