FacebookTwitterg+Mail

ਫੈਨਜ਼ ਨੂੰ ਇੰਝ ਮਿਲਦੇ ਹਨ ਜੱਸ ਮਾਣਕ, ਵੀਡੀਓ ਵਾਇਰਲ

jass manak video viral
02 June, 2019 11:22:57 AM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲ ਲੁੱਟਣ ਵਾਲੇ ਜੱਸ ਮਾਣਕ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਆਪਣੇ ਫੈਨਜ਼ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਕੁਝ ਘੰਟੇ ਪਹਿਲਾ ਸ਼ੇਅਰ ਕੀਤੀ ਇਸ ਵੀਡੀਓ ਨੂੰ ਜੱਸ ਮਾਣਕ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ।


ਦੱਸ ਦਈਏ ਕਿ ਜੱਸ ਮਾਣਕ ਦਾ ਇਹ ਵੀਡੀਓ ਕਿਸੇ ਧਾਰਮਿਕ ਅਸਥਾਨ ਦਾ ਲੱਗ ਰਿਹਾ ਹੈ ਕਿਉਂਕਿ ਜੱਸ ਮਾਣਕ ਨੇ ਆਪਣਾ ਸਿਰ ਢੱਕਿਆ ਹੋਇਆ ਹੈ ਅਤੇ ਆਪਣੀਆਂ ਫੀਮੇਲ ਫੈਨਜ਼ ਨਾਲ ਗੱਲਬਾਤ ਕਰਨ ਤੋਂ ਬਾਅਦ ਉਹ ਥੱਲੇ ਪੰਗਤ 'ਚ ਬੈਠ ਜਾਂਦੇ ਹਨ। ਜੱਸ ਮਾਣਕ ਅਜਿਹੇ ਗਾਇਕ ਹਨ, ਜਿਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵਲੋਂ ਹਮੇਸ਼ਾ ਹੀ ਪੰਸਦ ਕੀਤਾ ਜਾਂਦਾ ਹੈ। ਉਨ੍ਹਾਂ ਦੇ ਗੀਤਾਂ ਨੂੰ ਜ਼ਿਆਦਾਤਰ ਨੌਜਵਾਨ ਪੀੜ੍ਹੀ ਕਾਫੀ ਪਸੰਦ ਕਰਦੀ ਹੈ। 


Tags: Jass ManakInstagramVideoViralPunjabi Song

Edited By

Sunita

Sunita is News Editor at Jagbani.