FacebookTwitterg+Mail

ਜੱਸੀ ਗਿੱਲ ਦੀ ਆਵਾਜ਼ 'ਚ ਰਿਲੀਜ਼ ਹੋਵੇਗਾ ਜੱਸ ਮਾਣਕ ਦਾ ਗੀਤ 'ਸੁਰਮਾ ਕਾਲਾ'

jassi gill and jass manak
03 April, 2019 09:14:55 AM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲ ਟੁੰਬਣ ਵਾਲੇ ਪੰਜਾਬੀ ਗਾਇਕ ਜੱਸੀ ਗਿੱਲ ਜਲਦ ਹੀ ਆਪਣੇ ਨਵੇਂ ਗੀਤ 'ਸੁਰਮਾ ਕਾਲਾ' ਨਾਲ ਦਰਸ਼ਕਾਂ ਦੀ ਕਚਿਹਰੀ 'ਚ ਦਸਤਕ ਦੇਣ ਵਾਲੇ ਹਨ। ਹਾਲ ਹੀ 'ਚ ਜੱਸੀ ਗਿੱਲ ਨੇ ਆਪਣੇ ਇਸ ਨਵੇਂ ਗੀਤ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਜੱਸੀ ਗਿੱਲ ਦੇ ਗੀਤ 'ਸੁਰਮਾ ਕਾਲਾ' ਦੀ ਖਾਸ ਗੱਲ ਇਹ ਹੈ ਕਿ ਇਸ ਗੀਤ ਦੇ ਬੋਲ ਗਾਇਕ ਅਤੇ ਗੀਤਕਾਰ ਜੱਸ ਮਾਣਕ ਨੇ ਲਿਖੇ ਹਨ, ਜਦੋਂਕਿ ਗੀਤ ਨੂੰ ਮਿਊਜ਼ਿਕ ਮਸ਼ੂਹਰ ਮਿਊਜ਼ਿਕ ਡਾਇਰੈਕਟਰ ਸਨੈਪੀ ਨੇ ਦਿੱਤਾ ਹੈ। ਜੱਸੀ ਗਿੱਲ ਦੇ ਇਸ ਗੀਤ ਦੀ ਵੀਡੀਓ ਅਰਵਿੰਦਰ ਖਹਿਰਾ ਵਲੋਂ ਤਿਆਰ ਕੀਤੀ ਜਾ ਰਹੀ ਹੈ। ਜੱਸੀ ਗਿੱਲ ਦੇ ਇਸ ਗੀਤ 'ਚ ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਮਾਡਲਿੰਗ ਵਜੋਂ ਨਜ਼ਰ ਆਵੇਗੀ।


ਦੱਸ ਦਈਏ ਕਿ ਜੱਸੀ ਗਿੱਲ ਦਾ ਇਹ ਗੀਤ 12 ਅਪ੍ਰੈਲ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾ ਜੱਸੀ ਗਿੱਲ 'ਨਿਕਲੇ ਕਰੰਟ', 'ਬਾਪੂ ਜ਼ਿਮੀਦਾਰ', 'ਨੱਖਰੇ', 'ਲਾਦੇਨ' ਆਦਿ ਵਰਗੇ ਗੀਤ ਸਰੋਤਿਆਂ ਦੀ ਝੋਲੀ 'ਚ ਪਾ ਚੁੱਕੇ ਹਨ। ਹਾਲ ਹੀ 'ਚ ਜੱਸੀ ਗਿੱਲ ਦੀ ਪੰਜਾਬੀ ਫਿਲਮ 'ਹਾਈ ਐਡ ਯਾਰੀਆ' 'ਚ ਨਜ਼ਰ ਆਏ ਸਨ। ਇਸ ਫਿਲਮ 'ਚ ਉਨ੍ਹਾਂ ਨਾਲ ਰਣਜੀਤ ਬਾਵਾ ਤੇ ਨਿੰਜਾ ਮੁੱਖ ਭੂਮਿਕਾ 'ਚ ਸਨ। ਲੋਕਾਂ ਵਲੋਂ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ। 


Tags: Jassi GillJass ManakSurma KaalaRhea ChakrabortyAman KalsiArvinder KhairaPunjabi Singer

Edited By

Sunita

Sunita is News Editor at Jagbani.