FacebookTwitterg+Mail

ਜੱਸੀ ਗਿੱਲ ਦਾ ਨਵਾਂ ਗੀਤ 'ਸੁਰਮਾ ਕਾਲਾ' (ਵੀਡੀਓ)

jassi gill new song surma kaala
12 April, 2019 03:39:17 PM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਫੈਨਜ਼ ਨੂੰ ਦੀਵਾਨਾ ਬਣਾਉਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਨੇ ਆਪਣੇ ਨਵੇਂ ਗੀਤ 'ਸੁਰਮਾ ਕਾਲਾ' ਨਾਲ ਦਰਸ਼ਕਾਂ ਦੀ ਕਚਿਹਰੀ 'ਚ ਦਸਤਕ ਦੇ ਦਿੱਤੀ ਹੈ। ਜੀ ਹਾਂ, ਹਾਲ ਹੀ 'ਚ ਜੱਸੀ ਗਿੱਲ ਦਾ ਨਵਾਂ ਗੀਤ 'ਸੁਰਮਾ ਕਾਲਾ' ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਜੱਸੀ ਗਿੱਲ ਦੇ 'ਸੁਰਮਾ ਕਾਲਾ' ਗੀਤ ਦੇ ਬੋਲ ਮਸ਼ਹੂਰ ਪੰਜਾਬੀ ਗਾਇਕ ਅਤੇ ਗੀਤਕਾਰ ਜੱਸ ਮਾਣਕ ਨੇ ਲਿਖੇ ਹਨ ਅਤੇ ਗੀਤ ਨੂੰ ਮਿਊਜ਼ਿਕ ਫੇਮਸ ਮਿਊਜ਼ਿਕ ਡਾਇਰੈਕਟਰ ਸਨੈਪੀ ਨੇ ਦਿੱਤਾ ਹੈ। ਜੱਸੀ ਗਿੱਲ ਦੇ 'ਸੁਰਮਾ ਕਾਲਾ' ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।


ਦੱਸਣਯੋਗ ਹੈ ਕਿ 'ਸੁਰਮਾ ਕਾਲਾ' ਗੀਤ ਦੀ ਵੀਡੀਓ 'ਚ ਜੱਸੀ ਗਿੱਲ ਨੇ ਅਦਾਕਾਰੀ ਵੀ ਖੁਦ ਕੀਤੀ ਹੈ। ਇਸ ਗੀਤ ਦੀ ਅਦਾਕਾਰੀ 'ਚ ਉਨ੍ਹਾਂ ਦਾ ਸਾਥ ਬਾਲੀਵੁੱਡ ਹਸੀਨਾ ਅਦਾਕਾਰਾ ਰੀਆ ਚੱਕਰਵਰਤੀ ਨੇ ਦਿੱਤਾ ਹੈ। ਅਰਵਿੰਦਰ ਖਹਿਰਾ ਵੱਲੋਂ ਵੀਡੀਓ ਨੂੰ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ। ਇਹ ਗੀਤ ਰੋਮਾਂਟਿਕ ਬੀਟ ਸੌਂਗ ਹੈ, ਜਿਸ ਨੂੰ ਜੱਸੀ ਗਿੱਲ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ।


Tags: Jassi GillSnappyJass ManakT SeriesArvindr KhairaSnappyBauss PShinda SinghAmaninder SinghPunjabi Singer

Edited By

Sunita

Sunita is News Editor at Jagbani.