FacebookTwitterg+Mail

ਪ੍ਰਭ ਗਿੱਲ ਦੇ ਮੋਢਿਆਂ 'ਤੇ ਚੜ੍ਹ ਕੇ ਬੱਬਲ ਰਾਏ ਤੇ ਜੱਸੀ ਗਿੱਲ ਨੇ ਪਾਇਆ ਭੰਗੜਾ (ਵੀਡੀਓ)

jassi gill prabh gill babbal rai b praak enjoying party bollywood star
15 October, 2019 04:42:29 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ, ਪ੍ਰਭ ਅਤੇ ਗਾਇਕ ਬੱਬਲ ਰਾਏ ਤਿੰਨਾਂ ਦੀ ਦੋਸਤੀ ਦੇ ਚਰਚੇ ਤਾਂ ਹੁਣ ਹਰ ਪਾਸੇ ਹੁੰਦੇ ਹਨ। ਬਹੁਤ ਘੱਟ ਦੇਖਿਆ ਗਿਆ ਹੈ ਜਦੋਂ ਪੰਜਾਬੀ ਇੰਡਸਟਰੀ ਦੇ ਇਹ ਤਿੰਨੋਂ ਸਿਤਾਰੇ ਇਕੱਠੇ ਨਾ ਹੋਣ ਤੇ ਰੌਣਕਾਂ ਨਾ ਲੱਗਣ। ਇਕ ਵੀਡੀਓ ਬੱਬਲ ਰਾਏ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ, ਜਿਸ 'ਚ ਬੱਬਲ ਰਾਏ ਪ੍ਰਭ ਗਿੱਲ ਦੇ ਮੋਢਿਆਂ 'ਤੇ ਬੈਠ ਨੱਚਦੇ ਹੋਏ ਨਜ਼ਰ ਆ ਰਹੇ ਹਨ। ਉੱਥੇ ਹੀ ਜੱਸੀ ਗਿੱਲ ਵੀ ਆਪਣੇ ਗੀਤ 'ਤੇ ਨੱਚ ਰਹੇ ਹਨ। ਇਨ੍ਹਾਂ ਤੋਂ ਇਲਾਵਾ ਇਸ ਵੀਡੀਓ 'ਚ ਬੀ ਪਰਾਕ ਅਤੇ ਗਾਇਕ ਬੱਲੀ ਰਿਆੜ ਵੀ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ।

 

 
 
 
 
 
 
 
 
 
 
 
 
 
 

Good friends don’t let u do stupid things alone 👻 #bjpfriends #nikyuri

A post shared by Babbal Rai (@babbalrai9) on Oct 14, 2019 at 4:09am PDT

ਦੱਸ ਦਈਏ ਕਿ ਬੱਬਲ ਰਾਏ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,''ਚੰਗੇ ਦੋਸਤ ਮੂਰਖਤਾ ਵਾਲੇ ਕੰਮ ਤੁਹਾਨੂੰ ਕਦੇ ਵੀ ਇਕੱਲੇ ਨਹੀਂ ਕਰਨ ਦਿੰਦੇ।'' ਇਹ ਵੀਡੀਓ ਕਿਸੇ ਪਾਰਟੀ ਦਾ ਲੱਗ ਰਿਹਾ ਹੈ, ਜਿਸ 'ਚ ਪਾਲੀਵੁੱਡ ਦੇ ਕਈ ਸਿਤਾਰੇ ਨੱਚਦੇ ਨਜ਼ਰ ਆਏ। ਜੱਸੀ ਗਿੱਲ ਦੇ ਗੀਤ 'ਤੇ ਨੱਚ ਰਹੇ ਇਹ ਸਾਰੇ ਹੀ ਸਿਤਾਰੇ ਅੱਜ ਸੁਪਰਸਟਾਰ ਹਨ। ਜੱਸੀ ਗਿੱਲ ਤੇ ਬੀ ਪਰਾਕ ਦੀ ਗਾਇਕੀ ਦੇ ਚਰਚੇ ਤਾਂ ਅੱਜਕੱਲ੍ਹ ਬਾਲੀਵੁੱਡ 'ਚ ਖੂਬ ਹੋ ਰਹੇ ਹਨ।

ਦੱਸਣਯੋਗ ਹੈ ਕਿ ਜੱਸੀ ਗਿੱਲ ਅਤੇ ਬੱਬਲ ਰਾਏ ਤੋਂ ਬਾਅਦ ਹੁਣ ਪ੍ਰਭ ਗਿੱਲ ਵੀ ਫਿਲਮਾਂ 'ਚ ਹੱਥ ਅਜ਼ਮਾਉਣ ਜਾ ਰਹੇ ਹਨ। 'ਯਾਰ ਅਣਮੁੱਲੇ ਰਿਟਰਨਸ' 'ਚ ਪ੍ਰਭ ਗਿੱਲ ਯੁਵਰਾਜ ਹੰਸ ਅਤੇ ਹਰੀਸ਼ ਵਰਮਾ ਨਾਲ ਸਕ੍ਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ।


Tags: Jassi GillPrabh GillBabbal RaiB PraakEnjoying PartyVideo ViralPunjabi Celebrity

Edited By

Sunita

Sunita is News Editor at Jagbani.