FacebookTwitterg+Mail

ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਖਰਾ ਮੁਕਾਮ ਦੇਣਾ ਚਾਹੁੰਦੇ ਹਨ ਜੱਸੀ ਕਟਿਆਲ

jassi katyal music director
04 April, 2018 08:26:01 PM

ਜਲੰਧਰ (ਕਾਮਾਇਨੀ)— 6 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਦੇ ਟਰੇਲਰ ਨੂੰ ਜਿੰਨਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉਨਾ ਹੀ ਪਿਆਰ ਫਿਲਮ ਦੇ ਸੰਗੀਤ ਨੂੰ ਵੀ ਮਿਲ ਰਿਹਾ ਹੈ ਤੇ ਫਿਲਮ ਦਾ ਸੰਗੀਤ ਦਿੱਤਾ ਹੈ ਜੇ. ਕੇ. (ਜੱਸੀ ਕਟਿਆਲ) ਨੇ। ਇਸ ਫਿਲਮ ਦਾ ਮਿਊਜ਼ਿਕ ਕਰਨਾ ਆਪਣੇ ਆਪ 'ਚ ਇਕ ਵੱਡਾ ਚੈਲੇਂਜ ਸੀ, ਜਿਸ ਨੂੰ ਜੱਸੀ ਨੇ ਬਾਖੂਬੀ ਨਿਭਾਇਆ ਹੈ। ਅਸਲ 'ਚ ਜਿਸ ਸਮੇਂ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ, ਉਥੇ ਫੋਨ ਦੇ ਸਿਗਨਲ ਵੀ ਮੁਸ਼ਕਿਲ ਨਾਲ ਆਉਂਦੇ ਸਨ। ਗਿੱਪੀ ਗਰੇਵਾਲ ਮੁਸ਼ਕਿਲਾਂ ਦੇ ਨਾਲ ਪਹਾੜਾਂ 'ਤੇ ਚੜ੍ਹ ਕੇ ਫੋਨ ਦਾ ਨੈੱਟਵਰਕ ਲੈਂਦੇ ਸਨ ਤੇ ਜੱਸੀ ਨੂੰ ਫੋਨ ਕਰਕੇ ਹਾਲਾਤ ਦੱਸਦੇ ਸਨ। ਇਸ ਦੇ ਮੁਤਾਬਕ ਜੱਸੀ ਗੀਤ ਤਿਆਰ ਕਰਦਾ ਸੀ। ਜਿਥੇ ਇਕ ਪਾਸੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ, ਉਥੇ ਹੀ ਦੂਜੇ ਪਾਸੇ ਫਿਲਮ ਦਾ ਸੰਗੀਤ ਤਿਆਰ ਹੋ ਰਿਹਾ ਸੀ। ਹੁਣ ਤਕ ਫਿਲਮ ਦੇ ਚਾਰ ਗੀਤ ਰਿਲੀਜ਼ ਹੋ ਚੁੱਕੇ ਹਨ। ਪਹਿਲਾ ਗੀਤ 'ਗੱਲ ਦਿਲ ਦੀ' ਨੂੰ ਯੂਟਿਊਬ 'ਤੇ 4.8 ਮਿਲੀਅਨ, ਦੂਜੇ ਗੀਤ 'ਇਸ਼ਕ ਦਾ ਤਾਰਾ' ਨੂੰ 3.5 ਮਿਲੀਅਨ, ਤੀਜੇ ਗੀਤ 'ਹਥਿਆਰ' ਨੂੰ ਸਾਢੇ 3 ਲੱਖ ਤੇ ਅੱਜ ਹੀ ਰਿਲੀਜ਼ ਹੋਏ ਚੌਥੇ ਗੀਤ ਨੈਣਾਂ ਨੂੰ ਯੂਟਿਊਬ 'ਤੇ ਖਬਰਾਂ ਲਿਖੇ ਜਾਣ ਤਕ 16 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ।
Punjabi Bollywood Tadka
ਜੱਸੀ ਤੇ ਗਿੱਪੀ ਦੇ ਆਪਸੀ ਸਬੰਧ ਵਧੀਆ ਹੋਣ ਦੀ ਖਾਸ ਵਜ੍ਹਾ ਕੰਮ ਨੂੰ ਲੈ ਕੇ ਜੱਸੀ ਦੀ ਈਮਾਨਦਾਰੀ, ਸਖਤ ਮਿਹਨਤ ਤੇ ਕ੍ਰਿਏਟੀਵਿਟੀ ਹੈ। ਜੱਸੀ ਇਸ ਤੋਂ ਇਲਾਵਾ ਚਾਰ ਬਾਲੀਵੁੱਡ ਫਿਲਮਾਂ ਦੇ ਗੀਤ ਤੇ ਕਈ ਹਿੱਟ ਪੰਜਾਬੀ ਗੀਤ ਦੇ ਵੀ ਚੁੱਕੇ ਹਨ ਤੇ ਗਾ ਵੀ ਚੁੱਕੇ ਹਨ। ਗਿੱਪੀ ਦਾ ਇਸ ਤੋਂ ਪਹਿਲਾਂ ਰਿਲੀਜ਼ ਹੋਇਆ ਗੀਤ 'ਨਈ ਛੱਡ ਦਾ' ਦਾ ਸ਼ਾਨਦਾਰ ਮਿਊਜ਼ਿਕ ਦੇ ਕੇ ਜੱਸੀ ਨੇ ਪੰਜਾਬੀ ਮਿਊਜ਼ਿਕ ਡਾਇਰੈਕਟਰ ਦੀ ਹਿੱਟ ਲਿਸਟ 'ਚ ਆਪਣਾ ਨਾਂ ਦਰਜ ਕਰਵਾ ਲਿਆ ਹੈ।
Punjabi Bollywood Tadka
ਜੱਸੀ ਦਾ ਮੰਨਣਾ ਹੈ ਕਿ ਗਿੱਪੀ ਹਰ ਸਮੇਂ ਉਨ੍ਹਾਂ ਦੇ ਨਾਲ ਖੜ੍ਹੇ ਹਨ ਤੇ ਇਹ ਹੌਸਲਾ ਉਸ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਦਾ ਹੈ। ਪ੍ਰਮੋਸ਼ਨਜ਼ 'ਚ ਵੀ ਜੱਸੀ ਗਿੱਪੀ ਦੇ ਨਾਲ ਨਜ਼ਰ ਆਉਂਦੇ ਹਨ। ਗਿੱਪੀ ਦੀ ਆਉਣ ਵਾਲੀ ਫਿਲਮ 'ਕੈਰੀ ਆਨ ਜੱਟਾ 2' ਦਾ ਮਿਊਜ਼ਿਕ ਵੀ ਜੱਸੀ ਨੇ ਹੀ ਦਿੱਤਾ ਹੈ। ਜੱਸੀ ਆਉਣ ਵਾਲੇ ਸਮੇਂ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਕ ਵੱਖਰਾ ਮੁਕਾਮ ਦੇਣਾ ਚਾਹੁੰਦੇ ਹਨ, ਜਿਹੜਾ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਕ ਉੱਚੇ ਤੇ ਨਵੇਂ ਪੱਧਰ 'ਤੇ ਲੈ ਕੇ ਜਾਵੇ।​​​​​​​


Tags: Jassi Katyal Music Director Subedar Joginder Singh Gippy Grewal

Edited By

Rahul Singh

Rahul Singh is News Editor at Jagbani.