FacebookTwitterg+Mail

ਜੱਸੀ ਸੋਹਲ ਦਾ ਨਵਾਂ ਗੀਤ 'ਫਾਰਮ ਹਾਊਸ' ਹੋਇਆ ਰਿਲੀਜ਼, ਕਬੱਡੀ ਦੀ ਖੇਡ ਨੂੰ ਕਰ ਰਿਹਾ ਉਤਸ਼ਾਹਿਤ

jassi sohal
17 September, 2018 12:05:32 PM

ਜਲੰਧਰ (ਬਿਊਰੋ)— ਮਸ਼ਹੂਰ ਪੰਜਾਬੀ ਗਾਇਕ ਜੱਸੀ ਸੋਹਲ ਦਾ ਨਵਾਂ ਗੀਤ 'ਫਾਰਮ ਹਾਊਸ' ਅੱਜ ਰਿਲੀਜ਼ ਹੋ ਗਿਆ ਹੈ, ਜਿਸ 'ਚ ਤੁਸੀਂ ਜੱਸੀ ਦਾ ਵੱਖਰਾ ਅੰਦਾਜ਼ ਦੇਖ ਸਕਦੇ ਹੋ। ਪੰਜਾਬੀ ਗੱਭਰੂਆਂ ਦੀ ਟੋਹਰ, ਰੋਹਬ ਤੇ ਗੀਤ ਦੇ ਬੋਲਾਂ ਨਾਲ ਜੱਸੀ ਆਪਣੇ ਹੀ ਪੁਰਾਣੇ ਗੀਤਾਂ ਨੂੰ ਸਖਤ ਟੱਕਰ ਦਿੰਦੇ ਦਿਖਾਈ ਦੇ ਰਹੇ ਹਨ। ਜੱਸੀ ਸੋਹਲ ਦੇ ਇਸ ਗੀਤ 'ਚ ਕਬੱਡੀ ਦੀ ਖੇਡ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਇਸ ਗੀਤ ਕਾਰਨ ਕੁਝ ਦਿਨਾਂ ਤੋਂ ਜੱਸੀ ਸੋਹਲ ਚਰਚਾ ਦਾ ਵਿਸ਼ਾ ਬਣੇ ਹੋਏ ਸਨ। ਦਰਸ਼ਕਾਂ ਨੂੰ ਵੀ ਉਨ੍ਹਾਂ ਦੇ ਇਸ ਗੀਤ ਦਾ ਬੇਸਬਰੀ ਨਾਲ ਉਡੀਕ ਸੀ।

ਕੁਝ ਦਿਨਾਂ ਪਹਿਲਾਂ ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਆਪਣੇ ਇਸ ਨਵੇਂ ਗੀਤ ਦਾ ਪੋਸਟਰ ਰਿਲੀਜ਼ ਕੀਤਾ ਸੀ, ਜਿਸ 'ਚ ਉਨ੍ਹਾਂ ਦਾ ਲੁੱਕ ਬੇਹੱਦ ਡੈਸ਼ਿੰਗ ਦਿਖਾਈ ਦਿੱਤਾ ਸੀ। ਜੱਸੀ ਦਾ ਅਜਿਹਾ ਲੁੱਕ ਸ਼ਾਇਦ ਹੀ ਤੁਸੀਂ ਪਹਿਲਾਂ ਦੇਖਿਆ ਹੋਵੇਗਾ। ਦੱਸ ਦੇਈਏ ਕਿ ਜੱਸੀ ਦੇ ਇਸ ਨਵੇਂ ਗੀਤ 'ਫਾਰਮ ਹਾਊਸ' ਦਾ ਮਿਊਜ਼ਿਕ ਜੇ. ਕੇ ਨੇ ਤੇ ਬੋਲ ਜੱਗੀ ਜਾਗੋਵਾਲ ਨੇ ਲਿਖੇ ਹਨ। ਜੱਸੀ ਦੇ ਇਸ ਸ਼ਾਨਦਾਰ ਤੇ ਧਮਾਕੇਦਾਰ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਤਿਆਰ ਕੀਤਾ ਗਿਆ ਹੈ।


Tags: Jassi Sohal Farm HouseReleaseJay k Jaggi Jagowal Raw Eye T Series

Edited By

Chanda Verma

Chanda Verma is News Editor at Jagbani.