FacebookTwitterg+Mail

'ਸ਼ਹਿਰ ਦੀ ਕੁਈਨ' ਗੀਤ ਨਾਲ ਵਾਪਸੀ ਕਰਨ ਜਾ ਰਹੇ ਹਨ ਜੱਸੀ ਸੋਹਲ

jassi sohal shehar di queen
14 September, 2017 05:15:31 PM

ਜਲੰਧਰ— ਗਾਇਕ ਜੱਸੀ ਸੋਹਲ 'ਸ਼ਹਿਰ ਦੀ ਕੁਈਨ' ਗੀਤ ਨਾਲ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ। ਇਸ ਗੱਲ ਦੀ ਜਾਣਕਾਰੀ ਜੱਸੀ ਸੋਹਲ ਨੇ ਗੀਤ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਦਿੱਤੀ ਹੈ। 'ਸ਼ਹਿਰ ਦੀ ਕੁਈਨ' ਗੀਤ ਦਾ ਮਿਊਜ਼ਿਕ ਦੇਸੀ ਰੂਟਜ਼ ਨੇ ਦਿੱਤਾ ਹੈ, ਜਦਕਿ ਇਸ ਦੇ ਬੋਲ ਕੁਮਾਰ ਸੰਨੀ ਨੇ ਲਿਖੇ ਹਨ।

ਵੀਡੀਓ ਮਵਿਨ ਸਿੰਘ ਵਲੋਂ ਬਣਾਈ ਗਈ ਹੈ, ਜਿਹੜੀ ਟੀ-ਸੀਰੀਜ਼ ਦੇ ਬੈਨਰ ਹੇਠ 21 ਸਤੰਬਰ ਨੂੰ ਰਿਲੀਜ਼ ਹੋਵੇਗੀ। ਪੋਸਟਰ ਦੇ ਅਖੀਰ 'ਚ ਇਕ ਲਾਈਨ ਹੈ, ਜਿਸ 'ਚ ਲਿਖਿਆ ਹੈ, 'ਸ਼ਹਿਰ ਦੀ ਕੁਈਨ ਕਹਿੰਦੀ ਮੈਂ ਤੁਹਾਡੇ ਚਰਚੇ ਬਹੁਤ ਸੁਣੇ ਆ ਮੈਂ ਕਿਹਾ ਹਾਲੇ ਗਾਣਾ ਤਾਂ ਆ ਲੈਣ ਦੇ ਕਾਰਨਾਮੇ ਫੇਰ ਦੇਖੀ।' ਉਮੀਦ ਕਰਦੇ ਹਾਂ ਜੱਸੀ ਸੋਹਲ ਦੇ ਪਹਿਲਾਂ ਰਿਲੀਜ਼ ਹੋਏ ਗੀਤਾਂ ਵਾਂਗ ਇਸ ਗੀਤ ਨੂੰ ਵੀ ਲੋਕ ਬੇਹੱਦ ਪਿਆਰ ਦੇਣਗੇ।


Tags: Shehar Di Queen Jassi Sohal Desi Routz T-Series