FacebookTwitterg+Mail

18 ਦਸੰਬਰ ਨੂੰ ਰਿਲੀਜ਼ ਹੋਵੇਗਾ ਜੱਸੀ ਸੋਹਲ ਦਾ ਗੀਤ 'ਸੋਨੇ ਦੀ ਜਿੰਦੀ', ਪੋਸਟਰ ਰਿਲੀਜ਼

jassi sohal sone di jindi
13 December, 2017 01:35:39 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਜੱਸੀ ਸੋਹਲ ਦਾ ਗੀਤ 'ਸੋਨੇ ਦੀ ਜਿੰਦੀ' 18 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦਾ ਪੋਸਟਰ ਰਿਲੀਜ਼ ਹੋ ਗਿਆ ਹੈ, ਜਿਸ 'ਚ ਜੱਸੀ ਸੋਹਲ ਮਾਡਲ ਕਮਲ ਖੰਗੂੜਾ ਨਾਲ ਕੁੜਤਾ-ਚਾਦਰਾ ਪਹਿਨ ਕੇ ਖੜ੍ਹੇ ਨਜ਼ਰ ਆ ਰਹੇ ਹਨ।

ਦੱਸਣਯੋਗ ਹੈ ਕਿ ਗੀਤ ਦੀ ਵੀਡੀਓ ਟਰੂ ਮੇਕਰਸ ਨੇ ਬਣਾਈ ਹੈ। ਗੀਤ ਨੂੰ ਮਿਊਜ਼ਿਕ ਜੀ ਗੁਰੀ ਨੇ ਦਿੱਤਾ ਹੈ, ਜਦਕਿ ਇਸ ਦੇ ਬੋਲ ਸਿੰਘ ਜੀਤ ਨੇ ਲਿਖੇ ਹਨ। 18 ਦਸੰਬਰ ਨੂੰ 10 ਵਜੇ ਇਹ ਗੀਤ ਟੀ-ਸੀਰੀਜ਼ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋ ਜਾਵੇਗਾ।


Tags: Jassi Sohal Sone Di Jindi Kamal Khangura G Guri Singh Jeet Tru Makers T-Series