FacebookTwitterg+Mail

30 ਨਵੰਬਰ ਨੂੰ ਰਿਲੀਜ਼  ਹੋਵੇਗਾ ਜੱਸੀ ਗਿੱਲ ਦਾ ਗੀਤ ‘ਅੱਲ੍ਹਾ ਵੇ’

jassie gill
22 November, 2019 04:56:46 PM

ਜਲੰਧਰ(ਬਿਊਰੋ)- ਪੰਜਾਬੀ ਗਾਇਕ ਜੱਸੀ ਗਿੱਲ ਆਪਣੇ ਇਕ ਹੋਰ ਨਵੇਂ ਗੀਤ ‘ਅੱਲ੍ਹਾ ਵੇ’ ਨੂੰ ਲੈ ਕੇ ਆ ਰਹੇ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਦਿੱਤੀ ਸੀ। ਜੱਸੀ ਗਿੱਲ ਨੇ ਆਪਣੇ ਗੀਤ ਦਾ ਨਵਾਂ ਪੋਸਟਰ ਸ਼ੇਅਰ ਕਰਦਿਆਂ ਲਿਖਿਆ,‘‘ਤੁਸੀਂ ਅੱਲ੍ਹਾ ਵੇ ਗੀਤ ਦੇ ਭਾਵਾਂ ‘ਚ ਖੋਅ ਜਾਵੋਗੇ… ਰਿਲੀਜ਼ 30 ਨਵੰਬਰ.. ਜੁੜੇ ਰਹੋ..’’।


ਇਸ ਗੀਤ ਦੇ ਬੋਲ ਰਾਜ ਫਤਿਹਪੁਰ ਨੇ ਲਿਖੇ ਹਨ, ਜਦੋਂ ਕਿ ਸੰਗੀਤ ਸੰਨੀ ਵਿਕ ਨੇ ਦਿੱਤਾ ਹੈ। ਗੀਤ ਦੀ ਵੀਡੀਓ ਨਵਜੀਤ ਬੁੱਟਰ ਨੇ ਤਿਆਰ ਕੀਤੀ ਹੈ। ਇਸ ਗੀਤ ‘ਚ ਆਦਾਕਾਰੀ ‘ਚ ਜੱਸੀ ਗਿੱਲ ਦਾ ਸਾਥ ਦੇਣਗੇ ਫੀਮੇਲ ਆਰਟਿਸਟ ਅਲੰਕਰਿਤਾ। ਇਹ ਗੀਤ ਟੀ-ਸੀਰੀਜ਼ ਦੇ ਲੇਬਲ ਹੇਠ 30 ਨਵੰਬਰ ਨੂੰ ਦਰਸ਼ਕਾਂ ਦੇ ਰੂ-ਬ-ਰੂ ਹੋ ਜਾਵੇਗਾ। ਦਰਸ਼ਕਾਂ ‘ਚ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।


Tags: Jassie GillNew SongAllahVePosterInstagramPunjabi Singer

About The Author

manju bala

manju bala is content editor at Punjab Kesari