ਜਲੰਧਰ(ਬਿਊਰੋ)- ਪੰਜਾਬੀ ਗਾਇਕ ਜੱਸੀ ਗਿੱਲ ਜਿਨ੍ਹਾਂ ਦਾ ਹਾਲ ਹੀ ‘ਚ ਨਵਾਂ ਗੀਤ ‘ਕਹਿ ਗਈ ਸੌਰੀ’ ਰਿਲੀਜ਼ ਹੋਇਆ ਸੀ। ਇਸ ਗੀਤ ਦਾ ਵੀਡੀਓ ਉਨ੍ਹਾਂ ਨੇ ਸ਼ਹਿਨਾਜ਼ ਕੌਰ ਗਿੱਲ ਨਾਲ ਮਿਲ ਕੇ ਬਣਾਇਆ ਹੈ । ਜੱਸੀ ਗਿੱਲ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਆਪਣੇ ਜ਼ਿੰਦਗੀ ਦੇ ਖ਼ਾਸ ਪਲਾਂ ਨੂੰ ਅਕਸਰ ਉਹ ਆਪਣੇ ਚਾਹੁਣ ਵਾਲਿਆਂ ਨਾਲ ਸ਼ੇਅਰ ਕਰਦੇ ਰਹਿੰਦੇ ਹਨ।
❤️
A post shared by Jassie Gill (@jassie.gill) on May 20, 2020 at 3:15am PDT
ਹਾਲ ਹੀ ਵਿਚ ਜੱਸੀ ਗਿੱਲ ਨੇ ਆਪਣੀ ਧੀ ਰੋਜਸ ਕੌਰ ਗਿੱਲ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਕੈਪਸ਼ਨ ‘ਚ ਉਨ੍ਹਾਂ ਨੇ ਹਾਰਟ ਵਾਲਾ ਇਮੋਜ਼ੀ ਪੋਸਟ ਕੀਤਾ ਹੈ । ਫੈਨਜ਼ ਵੱਲੋਂ ਇਸ ਤਸਵੀਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਇਸ ਤਸਵੀਰ ਨੂੰ ਕੁਝ ਹੀ ਸਮੇਂ ‘ਚ ਲੱਖਾਂ ਲਾਈਕਸ ਅਤੇ ਕੁਮੈਂਟਸ ਆ ਚੁੱਕੇ ਹਨ। ਕ੍ਰਿਕੇਟਰ ਭੱਜੀ, ਬਾਲੀਵੁੱਡ ਅਦਾਕਾਰ ਮਾਨਵ ਵਿਜ ਤੇ ਪੰਜਾਬੀ ਗਾਇਕ ਸੁੱਖੀ ਮਿਊਜ਼ਿਕਲ ਡਾਕੌਟਰ ਨੇ ਵੀ ਕੁਮੈਂਟ ਰਾਹੀਂ ਪਿਆਰ ਜਤਾਇਆ ਹੈ। ਦੱਸਣਯੋਗ ਹੈ ਕਿ ਲਾਕਡਾਊਨ ਦੇ ਚੱਲਦੇ ਜੱਸੀ ਗਿੱਲ ਆਪਣੇ ਪਰਿਵਾਰ ਵਾਲਿਆਂ ਤੋਂ ਦੂਰ ਹਨ। ਉਹ ਆਪਣੀ ਧੀ ਰੋਜਸ ਨੂੰ ਬਹੁਤ ਯਾਦ ਕਰਦੇ ਹਨ। ਉਹ ਅਕਸਰ ਆਪਣੀ ਧੀ ਲਈ ਪੋਸਟ ਵੀ ਪਾਉਂਦੇ ਰਹਿੰਦੇ ਹਨ।