FacebookTwitterg+Mail

ਜੱਸੀ ਗਿੱਲ ਨਾਲ ਇਸ ਫਿਲਮ 'ਚ ਨਜ਼ਰ ਆਵੇਗੀ ਵਾਮਿਕਾ ਗੱਬੀ !

jassie gill with wamiqa gabbi new movie
22 June, 2019 08:49:05 PM

ਜਲੰਧਰ (ਬਿਊਰੋ)— ਪੰਜਾਬੀ ਫਿਲਮਾਂ ਦਾ ਨਿਰਮਾਣ ਲਗਾਤਾਰ ਵੱਡੇ ਪੱਧਰ 'ਤੇ ਕੀਤਾ ਜਾ ਰਿਹਾ ਹੈ। ਦਰਸ਼ਕਾਂ ਨੂੰ ਕਈ ਪੰਜਾਬੀ ਫਿਲਮਾਂ 'ਚ ਨਵੀਂ ਜੋੜੀ ਦੇਖਣ ਨੂੰ ਮਿਲਦੀ ਹੈ। ਇਸੇ ਤਰ੍ਹਾਂ ਹੀ ਦਰਸ਼ਕਾਂ ਨੂੰ ਜੱਸੀ ਗਿੱਲ ਤੇ ਵਾਮਿਕਾ ਗੱਬੀ ਦੀ ਜੋੜੀ ਜਲਦ ਆਉਣ ਵਾਲੀ ਨਵੀਂ ਫਿਲਮ 'ਕੌਣ ਆ ਯਾਰ' 'ਚ ਨਜ਼ਰ ਆ ਸਕਦੀ ਹੈ। ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਅਨਾਊਸਮੈਂਟ ਨਹੀਂ ਪਰ ਕਿਆਸ ਲਗਾਈ ਜਾ ਰਹੀ ਹੈ ਕਿ ਕਿ ਜੱਸੀ ਗਿੱਲ ਤੇ ਵਾਮਿਕਾ ਗੱਬੀ ਹੀ ਇਸ ਫਿਲਮ 'ਚ ਮੁੱਖ ਭੂਮਿਕਾ ਨਿਭਾਉਣਗੇ।

Punjabi Bollywood Tadka

ਦੱਸਣਯੋਗ ਹੈ ਕਿ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਫਿਲਮ ਨੂੰ ਜੱਸ ਗਰੇਵਾਲ ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਜੱਸ ਗਰੇਵਾਲ ਨੇ ਹੀ ਇਸ ਫਿਲਮ ਦੀ ਕਹਾਣੀ ਲਿਖੀ ਹੈ। ਐਮੀ ਵਿਰਕ ਤੇ ਭਗਵੰਤ ਪਾਲ ਵਿਰਕ ਦੇ ਘਰੇਲੂ ਪ੍ਰੋਡਕਸ਼ਨ ਹਾਊਸ 'ਵਿਲੇਜਰ ਫਿਲਮ ਸਟੂਡੀਓ' ਵਲੋਂ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਜੱਸ ਗਰੇਵਾਲ ਦੀ ਬਤੌਰ ਡਾਇਰੈਕਟਰ ਇਹ ਪਹਿਲੀ ਫਿਲਮ ਹੈ। ਇਸ ਤੋਂ ਪਹਿਲਾਂ ਉਹ 'ਜੱਟ ਜੇਮਸ ਬਾਂਡ', 'ਬੰਬੂਕਾਟ', 'ਫਰਾਰ', 'ਰੱਬ ਦਾ ਰੇਡੀਓ', 'ਬਾਈਲਾਰਸ', 'ਦਾਣਾ ਪਾਣੀ', 'ਰੱਬ ਦਾ ਰੇਡੀਓ 2' ਤੇ 'ਅਫਸਰ' ਵਰਗੀਆਂ ਫਿਲਮਾਂ ਲਿਖ ਚੁੱਕੇ ਹਨ। ਇਸ ਫਿਲਮ 'ਚ ਪੰਜਾਬੀ ਸਿਨੇਮਾ ਦੇ ਕਈ ਦਿੱਗਜ ਕਲਾਕਾਰ ਨਜ਼ਰ ਆ ਸਕਦੇ ਹਨ।


Tags: Kaun Aa YaarJassie GillWamiqa GabbiJass GrewalNew Punjabi MovieShootingVillagers Film StudioAmmy VirkBhagwant Pal Virk

About The Author

Lakhan

Lakhan is content editor at Punjab Kesari