FacebookTwitterg+Mail

'ਸਸੂਰਾਲ ਸਿਮਰ ਕਾ' ਫੇਮ ਅਦਾਕਾਰਾ ਹੈ ਗਰਭਵਤੀ, ਟੁੱਟ ਚੁੱਕਾ ਹੈ ਪਹਿਲਾ ਵਿਆਹ

jasveer kaur
31 May, 2018 03:15:08 PM

ਮੁੰਬਈ (ਬਿਊਰੋ)— 'CID' 'ਸਸੂਰਾਲ ਸਿਮਰ ਕਾ', 'ਵਾਰਿਸ' ਅਤੇ 'ਹਿਟਲਰ ਦੀਦੀ' ਵਰਗੇ ਸ਼ੋਅਜ਼ ਵਿਚ ਕੰਮ ਕਰ ਚੁੱਕੀ ਟੀ.ਵੀ. ਅਦਾਕਾਰਾ ਜਸਵੀਰ ਕੌਰ ਮਾਂ ਬਨਣ ਵਾਲੀ ਹੈ। ਜਸਵੀਰ ਇਨੀਂ ਦਿਨੀਂ ਗਰਭਵਤੀ ਹੈ ਅਤੇ ਆਪਣਾ ਪਹਿਲਾ ਬੱਚੇ ਐਕਸਪੈਕਟ ਕਰ ਰਹੀ ਹੈ। ਹਾਲ ਹੀ ਵਿਚ ਉਨ੍ਹਾਂ ਦੇ ਕਲੋਜ ਫਰੈਂਡ ਮਨੀਸ਼ ਰਾਇਸਿੰਘਾਨੀ ਨੇ ਇਹ ਖਬਰ ਜਸਵੀਰ ਦੇ ਫੈਨਸ ਨੂੰ ਦਿੱਤੀ। ਉਨ੍ਹਾਂ ਨੇ ਇਕ ਤਸਵੀਰ ਪੋਸਟ ਕੀਤੀ ਹੈ ਜਿਸ ਵਿਚ ਜਸਵੀਰ ਬੇਬੀ ਬੰਪ ਫਲਾਂਟ ਕਰਦੀ ਹੋਈ ਪਤੀ ਵਿਸ਼ਾਲ ਮਦਲਾਨੀ ਅਤੇ ਫਰੈਂਡ ਮਨੀਸ਼ ਨਾਲ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਜਸਵੀਰ ਨੇ ਪਹਿਲਾ ਵਿਆਹ ਅਜੀਜ ਨਾਮ ਦੇ ਸ਼ਖਸ ਨਾਲ 2006 ਵਿਚ ਕੀਤਾ ਸੀ ਹਾਲਾਂਕਿ 2 ਸਾਲ ਬਾਅਦ ਹੀ ਕਪੱਲ ਦਾ ਤਲਾਕ ਹੋ ਗਿਆ ਸੀ।
Punjabi Bollywood Tadka
ਕਰੀਬ ਦੋ ਸਾਲ ਤੱਕ ਡੇਟਿੰਗ ਤੋਂ ਬਾਅਦ ਜਸਵੀਰ ਨੇ ਬੁਆਏਫਰੈਂਡ ਅਤੇ ਮੁੰਬਈ ਬੇਸਡ ਬਿਜਨੈੱਸਮੈਨ ਵਿਸ਼ਾਲ ਮਦਲਾਨੀ ਨਾਲ 28 ਫਰਵਰੀ 2016 ਨੂੰ ਮੰਗਣੀ ਕੀਤੀ ਸੀ। ਇਕ ਮਹੀਨੇ ਬਾਅਦ ਹੀ ਜਸਵੀਰ ਅਤੇ ਵਿਸ਼ਾਲ ਨੇ 6 ਮਾਰਚ ਨੂੰ ਵਿਆਹ ਕਰ ਲਿਆ। ਜਿਸ ਵਿਚ ਟੀ. ਵੀ. ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ ਸਨ।

'ਮੋਹੱਬਤੇ' ਵਿਚ ਬੈਕਗਰਾਊਂਡ ਡਾਂਸਰ ਵੀ ਰਹੀ ਹੈ ਜਸਵੀਰ
ਜਸਵੀਰ ਨੇ 'ਹਿਟਲਰ ਦੀਦੀ' ਵਿਚ ਲੀਡ ਕ੍ਰੈਕਟਰ ਇੰਦੂ ਉਰਫ ਇੰਦਿਰਾ ਸ਼ਰਮਾ (ਰਤੀ ਪਾਂਡੇ) ਦੀ ਭਰਜਾਈ ਸਵਿਤਾ ਸ਼ਰਮਾ ਦਾ ਰੋਲ ਕੀਤਾ ਸੀ। ਇਸ ਸ਼ੋਅ ਤੋਂ ਇਲਾਵਾ, ਉਨ੍ਹਾਂ ਨੂੰ 'ਘਰ ਕੀ ਲਕਸ਼ਮੀ ਬੇਟੀਆਂ', 'ਜੈ ਵੀਰੂ' ਅਤੇ 'ਇਸ਼ਕ ਕਾ ਰੰਗ ਸਫੇਦ' ਵਰਗੇ ਕਈ ਸ਼ੋਅਜ਼ ਵਿਚ ਵੀ ਦੇਖਿਆ ਜਾ ਚੁੱਕਿਆ ਹੈ। ਇੰਨਾ ਹੀ ਨਹੀਂ, ਜਸਵੀਰ ਨੇ ਸ਼ਾਹਰੁਖ ਖਾਨ,  ਅਮਿਤਾਭ ਬੱਚਨ ਅਤੇ ਐਸ਼ਵਰਿਆ ਰਾਏ ਸਟਾਰਰ ਫਿਲਮ 'ਮੋਹੱਬਤੇ' ਵਿਚ ਬੈਕਗਰਾਊਂਡ ਡਾਂਸਰ ਦੇ ਰੂਪ 'ਚ ਵੀ ਕੰਮ ਕੀਤਾ ਹੈ।


Tags: Jasveer KaurVishal MadlaniManish RaisinghanSasural Simar KaCIDWaarisHitler Didi

Edited By

Manju

Manju is News Editor at Jagbani.