FacebookTwitterg+Mail

'ਸਸੁਰਾਲ ਸਿਮਰ ਕਾ' ਦੀ ਜਸਵੀਰ ਕੌਰ ਬਣੀ ਮਾਂ, ਬੇਟੀ ਨੂੰ ਦਿੱਤਾ ਜਨਮ

jasveer kaur
27 June, 2018 06:19:13 PM

ਮੁੰਬਈ (ਬਿਊਰੋ)— ਮਸ਼ਹੂਰ ਟੀ. ਵੀ. ਸ਼ੋਅ 'ਸਸੁਰਾਲ ਸਿਮਰ ਕਾ' ਦੇ ਫੈਨਜ਼ ਲਈ ਖੁਸ਼ਖਬਰੀ ਹੈ। ਜੀ ਹਾਂ, ਸ਼ੋਅ 'ਚ ਅਹਿਮ ਕਿਰਦਾਰ ਨਿਭਾਉਣ ਵਾਲੀ ਜਸਵੀਰ ਕੌਰ ਨੇ ਬੇਟੀ ਨੂੰ ਜਨਮ ਦਿੱਤਾ ਹੈ। ਦਰਸਅਲ, ਕੁਝ ਦਿਨ ਪਹਿਲਾਂ ਹੀ ਜਸਵੀਰ ਨੇ ਬੇਬੀ ਬੰਪ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸੂਤਰਾਂ ਮੁਤਾਬਕ ਜਸਵੀਰ ਨੇ 26 ਜੂਨ ਨੂੰ ਇਕ ਬੇਟੀ ਨੂੰ ਜਨਮ ਦਿੱਤਾ ਹੈ। ਪ੍ਰੈਗਨੈਟ ਹੋਣ ਤੋਂ ਬਾਅਦ ਜਸਵੀਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਸੀ। ਕੁਝ ਦਿਨ ਪਹਿਲਾਂ ਹੀ ਗੋਲਡ ਐਵਾਰਡ ਸਮਾਰੋਹ 'ਚ ਜਸਵੀਰ ਬੇਬੀ ਬੰਪ ਨਾਲ ਪਿੰਕ ਕਲਰ ਦੀ ਡਰੈੱਸ 'ਚ ਕਾਫੀ ਸੁੰਦਰ ਲੱਗ ਰਹੀ ਸੀ।

Punjabi Bollywood Tadka
ਦੱਸਣਯੋਗ ਹੈ ਕਿ ਛੋਟ ਪਰਦੇ 'ਤੇ ਜਸਵੀਰ ਨੂੰ ਪਛਾਣ ਸੋਨੀ ਟੀ. ਵੀ. ਦੇ ਸਭ ਤੋਂ ਮਸ਼ਹੂਰ ਸ਼ੋਅ ਸੀ. ਆਈ. ਡੀ. ਨਾਲ ਮਿਲੀ ਸੀ। ਇਸ ਤੋਂ ਬਾਅਦ ਜਸਵੀਰ ਨੇ 'ਸਸੁਰਾਲ ਸਿਮਰ ਕਾ' 'ਚ ਅਹਿਮ ਕਿਰਦਾਰ ਨਿਭਾਇਆ। ਇਸ ਸ਼ੋਅ ਜਸਵੀਰ ਦੇ ਕਿਰਦਾਰ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਜਸਵੀਰ ਨੇ ਵਿਸ਼ਾਲ ਨਾਲ 2016 'ਚ ਵਿਆਹ ਕੀਤਾ ਸੀ।

Punjabi Bollywood Tadka


Tags: Jasveer Kaur Baby Girl Birth Sasural Simar Ka CID Tv Actress

Edited By

Kapil Kumar

Kapil Kumar is News Editor at Jagbani.