ਮੁੰਬਈ (ਬਿਊਰੋ)— 'ਸਸੁਰਾਲ ਮਿਮਰ ਕਾ', 'ਵਾਰਿਸ' ਅਤੇ 'ਹਿੱਟਲਰ ਦੀਦੀ' ਵਰਗੇ ਸ਼ੋਅਜ਼ ਕਰ ਚੁੱਕੀ ਟੀ.ਵੀ. ਅਦਾਕਾਰਾ ਜਸਵੀਰ ਕੌਰ ਮਾਂ ਬਣ ਚੁੱਕੀ ਹੈ। ਉਨ੍ਹਾਂ ਨੇ 26 ਜੂਨ ਨੂੰ ਐੱਸ. ਐੱਲ. ਰਹੇਜਾ ਹਸਪਤਾਲ ਵਿਚ ਧੀ ਨੂੰ ਜਨਮ ਦਿੱਤਾ ਸੀ। ਜਸਵੀਰ ਨੇ ਧੀ ਦਾ ਨਾਮ ਨਾਇਰਾ ਰੱਖਿਆ ਹੈ। ਹੁਣ ਉਨ੍ਹਾਂ ਦੀ ਧੀ ਸਿਰਫ਼ 10 ਦਿਨ ਹੈ ਅਤੇ ਇਸ 'ਚ ਜਸਵੀਰ ਨੇ ਬੱਚੇ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ। ਇਸ ਵਿਚ ਉਹ ਪਤੀ ਵਿਸ਼ਾਲ ਮਦਲਾਨੀ ਨਾਲ ਧੀ ਨੂੰ ਗੋਦ 'ਚ ਲਈ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਇਸ ਕਪੱਲ ਦਾ ਇਹ ਪਹਿਲਾ ਬੱਚਾ ਹੈ। ਬਿਜਨਸਮੈਨ ਨਾਲ ਜਸਵੀਰ ਨੇ ਕੀਤਾ ਦੂਜਾ ਵਿਆਹ...
ਜਸਵੀਰ ਨੇ ਪਹਿਲਾ ਵਿਆਹ ਅਜੀਜ ਨਾਮ ਦੇ ਸ਼ਖਸ ਨਾਲ 2006 'ਚ ਕੀਤਾ ਸੀ ਹਾਲਾਂਕਿ 2 ਸਾਲ ਬਾਅਦ ਹੀ ਕਪੱਲ ਦਾ ਤਲਾਕ ਹੋ ਗਿਆ ਸੀ। ਬਾਅਦ ਵਿਚ ਕਰੀਬ ਦੋ ਸਾਲ ਤੱਕ ਡੇਟਿੰਗ ਤੋਂ ਬਾਅਦ ਜਸਵੀਰ ਨੇ ਬੁਆਏਫਰੈਂਡ ਅਤੇ ਮੁੰਬਈ ਬੇਸਡ ਬਿਜਨਸਮੈਨ ਵਿਸ਼ਾਲ ਮਦਲਾਨੀ ਨਾਲ 28 ਫਰਵਰੀ 2016 ਨੂੰ ਮੰਗਣੀ ਕੀਤੀ। ਇਕ ਮਹੀਨੇ ਬਾਅਦ ਹੀ ਜਸਵੀਰ ਨੇ ਵਿਸ਼ਾਲ ਨਾਲ 6 ਮਾਰਚ ਨੂੰ ਦੂਜਾ ਵਿਆਹ ਕਰ ਲਿਆ। ਜਿਸ ਵਿਚ ਟੀ.ਵੀ. ਇੰਡਸਟਰੀ ਦੇ ਕਈ ਮਸ਼ਹੂਰ ਸਿਤਾਰੇ ਸ਼ਾਮਿਲ ਹੋਏ ਸਨ।
ਦੱਸਣਯੋਗ ਹੈ ਕਿ ਛੋਟ ਪਰਦੇ 'ਤੇ ਜਸਵੀਰ ਨੂੰ ਪਛਾਣ ਸੋਨੀ ਟੀ. ਵੀ. ਦੇ ਸਭ ਤੋਂ ਮਸ਼ਹੂਰ ਸ਼ੋਅ ਸੀ. ਆਈ. ਡੀ. ਨਾਲ ਮਿਲੀ ਸੀ। ਇਸ ਤੋਂ ਬਾਅਦ ਜਸਵੀਰ ਨੇ 'ਸਸੁਰਾਲ ਸਿਮਰ ਕਾ' 'ਚ ਅਹਿਮ ਕਿਰਦਾਰ ਨਿਭਾਇਆ। ਇਸ ਸ਼ੋਅ ਜਸਵੀਰ ਦੇ ਕਿਰਦਾਰ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।