ਜਲੰਧਰ— ਗਾਇਕ ਜਸਵੰਤ ਕੋਟਲਾ ਤੇ ਅਨੀਤਾ ਸ਼ਾਹਕੋਟੀ ਦੀ ਨਵੀਂ ਮਾਤਾ ਦੀਆਂ ਭੇਟਾਂ ਦੀ ਵੀ. ਸੀ. ਡੀ. 'ਤੇਰੇ ਨਾਮ ਦੀ ਮਸਤੀ' ਜੋ ਕਿ ਜਲਦੀ ਪੇਸ਼ਕਾਰ ਸੂਰਜ ਹੁਸੈਨਪੁਰੀ ਤੇ ਕੰਪਨੀ ਸੁਰ ਸੰਗਮ ਵੱਲੋਂ ਰਿਲੀਜ਼ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਿਦਆਂ ਕੁਲਦੀਪ ਕੋਟਲਾ ਨੇ ਦੱਸਿਆ ਕਿ ਇਸ ਵੀ. ਸੀ. ਡੀ. ਵਿਚ ਕੁਲ 8 ਭੇਟਾਂ ਹਨ, ਜਿਨ੍ਹਾਂ ਦਾ ਮਿਊਜ਼ਿਕ ਰਵੀ ਚੌਹਾਨ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਮਲਬੱਧ ਕੀਤਾ ਹੈ ਨੀਲਮ ਚੌਹਾਨ ਨੇ। ਇਸ ਵੀ. ਸੀ. ਡੀ. ਦੀਆਂ ਭੇਟਾਂ ਦੀ ਵੀਡੀਓ ਕੁਲਦੀਪ ਵੱਲੋਂ ਸ਼ੂਟ ਕੀਤੀ ਗਈ ਹੈ ਜੋ ਕਿ ਜਲਦੀ ਹੀ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਚਲਾਈ ਜਾਵੇਗੀ।