FacebookTwitterg+Mail

ਸਿਆਸਤ 'ਚ ਆਉਣ 'ਤੇ ਜਸਵਿੰਦਰ ਭੱਲਾ ਦਾ ਬਿਆਨ

jaswinder bhalla
05 May, 2019 09:23:38 AM

ਲੁਧਿਆਣਾ (ਖੰਨਾ) —  ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਕਾਮੇਡੀਅਨ ਅਦਾਕਾਰ ਜਸਵਿੰਦਰ ਭੱਲਾ ਨੇ ਕਿਹਾ ਕਿ ''ਹਾਲੇ ਰਾਜਨੀਤੀ ਵਿਚ ਆਉਣ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਨੇ ਇਹ ਗੱਲ ਸਮਰਾਲਾ ਰੋਡ ਵਿਚ 'ਜਗ ਬਾਣੀ' ਦੇ ਪ੍ਰਤੀਨਿਧੀ ਰਾਜੇਸ਼ ਖੰਨਾ ਦੇ ਦਫ਼ਤਰ ਵਿਚ ਆਪਣਾ ਜਨਮਦਿਨ ਮਨਾਉਣ ਸਮੇਂ ਆਖੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਿਆਸੀ ਪਾਰਟੀਆਂ ਵਿਚ ਆਉਣ ਦੇ ਆਫਰ ਤਾਂ ਬਹੁਤ ਆਏ ਪਰ ਉਹ ਅਜੇ ਫਿਲਮਾਂ ਵਿਚ ਬਿਜ਼ੀ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਪੁਖਰਾਜ ਭੱਲਾ ਦੀ ਫਿਲਮ 'ਤੇਰੀਆਂ ਮੇਰੀਆਂ ਹੇਰਾ ਫੇਰੀਆਂ' ਜਲਦ ਹੀ ਰਿਲੀਜ਼ ਹੋਵੇਗੀ।'' ਦੱਸ ਦਈਏ ਕਿ ਇਸ ਫਿਲਮ ਵਿਚ ਰੋਮਾਂਸ, ਕਾਮੇਡੀ ਤੋਂ ਇਲਾਵਾ ਇਕ ਸੰਦੇਸ਼ ਵੀ ਹੈ। ਇਸ ਮੌਕੇ ਜਸਵਿੰਦਰ ਭੱਲਾ ਨੇ ਕੇਕ ਕੱਟਿਆ । ਉਨ੍ਹਾਂ ਨੂੰ ਰਾਜੇਸ਼ ਖੰਨਾ, ਸਰਿਤਾ ਖੰਨਾ, ਅਮਨ ਖੰਨਾ, ਚਾਂਦ ਮਲਿਕ, ਨੀਲਮ ਮਲਿਕ, ਭਾਵਨਾ ਮਲਿਕ, ਰਾਜੀਵ ਨਿਝਾਵਨ, ਵਿਸ਼ਾਲ, ਟੰਡਨ, ਰਾਗਿਨੀ ਪਾਠਕ, ਮਮਤਾ ਰਾਜਪੂਤ ਆਦਿ ਨੇ ਬੁੱਕੇ ਭੇਟ ਕੀਤੇ।
ਇਸ ਤੋਂ ਬਾਅਦ ਜਸਵਿੰਦਰ ਭੱਲਾ ਨੇ ਪ੍ਰਾਚੀਨ ਗਊਸ਼ਾਲਾ ਵਿਚ ਜਾ ਕੇ ਪਸ਼ੂਆਂ ਨੂੰ ਚਾਰਾ ਪਾ ਕੇ ਆਪਣਾ ਜਨਮਦਿਨ ਮਨਾਇਆ। ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਸ਼ਾਮ ਲਾਲ ਸਪਰਾ, ਰਿੰਕੂ ਦੱਤ, ਨੰਦ ਲਾਲ ਕਪੂਰ, ਗੌਰਵ ਮਲਹੋਤਰਾ, ਰਾਹੁਲ, ਗੋਲਡੀ ਮਹਿਤਾ, ਲੰਬਾ ਸਿੰਘ, ਵਿਸ਼ਾਲ ਟੰਡਨ, ਹਰਪ੍ਰੀਤ ਸਿੰਘ, ਪਵਨ ਮਲਹੋਤਰਾ ਆਦਿ ਨੇ ਉਨ੍ਹਾਂ ਦਾ ਸਵਾਗਤ ਕੀਤਾ।


Tags: Jaswinder BhallaPoliticsMahaul Theek HaiCarry On JattaRaula Pai GayaAshke

Edited By

Sunita

Sunita is News Editor at Jagbani.