FacebookTwitterg+Mail

ਪ੍ਰਕਾਸ਼ ਪੁਰਬ ਮੌਕੇ ਕਾਮੇਡੀ ਦੇ ਸਰਦਾਰ ‘ਭੱਲਾ’ ਵੀ ਸਨਮਾਨਿਤ, ਮਿਲਿਆ ਇਹ ਐਵਾਰਡ

jaswinder bhalla
11 November, 2019 02:43:13 PM

ਜਲੰਧਰ(ਬਿਊਰੋ)- ਪੰਜਾਬੀ ਅਭਿਨੇਤਾ ਜਸਵਿੰਦਰ ਭੱਲਾ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕਰਕੇ ਆਪਣੇ ਫੈਨਜ਼ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ,‘‘ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸ਼ੁੱਭ ਮੌਕੇ ਤੇ ਆਪ ਸਭ ਦੀਆਂ ਦੁਆਵਾਂ ਸਦਕਾ ਪੰਜਾਬ ਸਰਕਾਰ ਵੱਲੋਂ ਕੱਲ੍ਹ ਯਾਨੀ ਕਿ 10 ਨਵੰਬਰ 2019 ਨੂੰ ‘ਅਚੀਵਰ ਐਵਾਰਡ’ ਪ੍ਰਾਪਤ ਹੋਇਆ ਹੈ.. ਸਭ ਨੂੰ ਬਹੁਤ ਸਾਰਾ ਪਿਆਰ’’।


ਇਸ ਪੋਸਟ ਤੋਂ ਬਾਅਦ ਪ੍ਰਸ਼ੰਸ਼ਕ ਤੇ ਪੰਜਾਬੀ ਕਲਾਕਾਰ ਕੁਮੈਂਟਸ ਕਰਕੇ ਜਸਵਿੰਦਰ ਭੱਲਾ ਨੂੰ ਵਧਾਈਆਂ ਦੇ ਰਹੇ ਹਨ। ਜੇ ਗੱਲ ਕਰੀਏ ਜਸਵਿੰਦਰ ਸਿੰਘ ਭੱਲਾ ਦੀ ਤਾਂ ਉਹ ਪੰਜਾਬ ਦੇ ਕਮੇਡੀ ਕਿੰਗ ਹਨ, ਕਿਉਂਕਿ ਉਹ ਆਪਣੀ ਗੱਲਾਂ ਨਾਲ ਸਾਰਿਆਂ ਦਾ ਦਿਲ ਜਿੱਤ ਲੈਂਦੇ ਹਨ। ਜੇ ਗੱਲ ਕਰੀਏ ਜਸਵਿੰਦਰ ਭੱਲਾ ਦੇ ਕੰਮ ਦੀ ਤਾਂ ਉਹ ਬਹੁਤ ਜਲਦ ‘ਡੈਡੀ ਕੂਲ ਮੁੰਡੇ ਫੂਲ 2’ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।


Tags: Jaswinder BhallaAchiever AwardInstagramAmarinder Singh

About The Author

manju bala

manju bala is content editor at Punjab Kesari