FacebookTwitterg+Mail

ਕਾਮੇਡੀਅਨ ਜਸਵਿੰਦਰ ਭੱਲਾ ਨੇ ਖਰੀਦੀ 80 ਲੱਖ ਦੀ ਮਸਸਿਡੀਜ਼ ਬੈਂਜ਼ ਕਾਰ

jaswinder bhalla
21 June, 2018 02:20:45 PM

ਜਲਧੰਰ (ਬਿਊਰੋ)— ਪੰਜਾਬੀ ਮਿਊਜ਼ਿਕ ਅਤੇ ਪੰਜਾਬੀ ਫਿਲਮ ਇੰਡਸਟਰੀ 'ਚ ਸ਼ੂਟਿੰਗ ਸਮੇਂ ਬੇਹੱਦ ਮਹਿੰਗੀਆਂ ਕਾਰਾਂ, ਹਥਿਆਰਾਂ ਅਤੇ ਵਿਦੇਸ਼ਾਂ ਦੀਆਂ ਲੋਕੇਸ਼ਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਨ੍ਹਾਂ ਚੀਜਾਂ ਦੇ ਇਸਤੇਮਾਲ ਨਾਲ ਪੰਜਾਬੀ ਕਲਾਕਾਰ ਨੂੰ ਇੰਨ੍ਹੀ ਜ਼ਿਆਦਾ ਆਦਤ ਪੈ ਜਾਂਦੀ ਹੈ ਕਿ ਉਹ ਆਪਣੀ ਅਸਲ ਜ਼ਿੰਦਗੀ 'ਚ ਵੀ ਮਹਿੰਗੀਆਂ ਕਾਰਾਂ ਨੂੰ ਹੀ ਰੱਖਣਾ ਪਸੰਦ ਕਰਨ ਲੱਗੇ ਹਨ। ਜਦੋਂ ਵੀ ਉਹ ਕੋਈ ਨਵਾਂ ਘਰ, ਕਾਰ ਜਾਂ ਕੁਝ ਵੀ ਨਵਾਂ ਲੈਂਦੇ ਹਨ ਤਾਂ ਉਸ ਦੀ ਖਬਰ ਫੈਨਜ਼ ਨਾਲ ਜ਼ਰੂਰ ਸਾਂਝਾ ਕਰਦੇ ਹਨ। ਹਾਲ ਹੀ 'ਚ ਜਸਵਿੰਦਰ ਭੱਲਾ ਨੇ ਆਪਣੇ ਬੇਟੇ ਪੁਖਰਾਜ ਭੱਲਾ ਨਾਲ ਇਕ ਤਸਵੀਰ ਅਤੇ ਵੀਡੀਓ ਸ਼ੇਅਰ ਕੀਤੀ ਹੈ, ਜੋ ਕਿ ਮਰਸੀਡੀਜ਼ ਦੇ ਸ਼ੋਅਰੂਮ ਦੀ ਹੈ, ਜਿਸ 'ਚ ਮਰਸੀਡੀਜ਼ ਵਾਲਿਆਂ ਨੇ ਜਸਵਿੰਦਰ ਭੱਲਾ ਅਤੇ ਉਨ੍ਹਾਂ ਦੇ ਪੁੱਤਰ ਦਾ ਨਵੀਂ ਕਾਰ ਲੈਣ ਲਈ ਧੰਨਵਾਦ ਕੀਤਾ ਹੈ। ਜਸਵਿੰਦਰ ਭੱਲਾ ਨੇ 'Mercedes Benz gls 350D' ਗੱਡੀ ਖਰੀਦੀ ਹੈ, ਜਿਸ ਦੀ ਕੀਮਤ 80 ਲੱਖ ਹੈ। ਜਸਵਿੰਦਰ ਭੱਲਾ ਨੇ ਫੈਨਜ਼ ਨਾਲ ਇਹ ਖੁਸ਼ਖਬਰੀ ਸਾਂਝੀ ਕਰਦੇ ਹੋਏ ਪ੍ਰਮਾਤਮਾ ਦਾ ਧੰਨਵਾਦ ਕੀਤਾ ਹੈ। ਸੋਸ਼ਲ ਮੀਡਿਆ ਰਾਹੀਂ ਫੈਨਜ਼ ਨੂੰ ਆਪਣੀ ਅਸਲ ਜ਼ਿੰਦਗੀ ਦੀਆਂ ਖਬਰਾਂ ਉਹ ਖੁਦ ਹੀ ਦਿੰਦੇ ਰਹਿੰਦੇ ਹਨ। ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਅੱਜਕਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਏ ਦਿਨ ਕੋਈ ਨਾ ਕੋਈ ਹਾਸੇ ਵਾਲੀ ਵੀਡੀਓ ਆਪਣੇ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਚ ਉਹ ਚਾਹ ਦੇ ਕੱਪ 'ਚ ਬਿਸਕੁਟ ਡੁਬੋ ਕੇ ਇਕ ਸਿੱਖਿਆ ਦਿੰਦੇ ਨਜ਼ਰ ਆਏ।

 

A post shared by Jaswinder Bhalla (@jaswinderbhalla) on

ਦੱਸਣਯੋਗ ਹੈ ਕਿ ਹਾਲ ਹੀ 'ਚ ਆਈ ਉਨ੍ਹਾਂ ਦੀ ਫਿਲਮ 'ਕੈਰੀ ਆਨ ਜੱਟਾ 2' ਨੇ ਬਾਕਸ ਆਫਿਸ 'ਤੇ ਕਾਫੀ ਧਮਾਲਾਂ ਪਾਈਆਂ ਹਨ। ਫਿਲਮ ਨੂੰ ਸਾਰਿਆਂ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ 'ਚ ਉਨ੍ਹਾਂ ਨੇ ਇਕ ਵਕੀਲ ਦੀ ਭੂਮਿਕਾ ਨਿਭਾਈ ਹੈ ਅਤੇ ਬਿਨੂੰ ਢਿੱਲੋਂ ਦੇ ਪਿਤਾ ਦਾ ਕਿਰਦਾਰ ਵੀ ਨਿਭਾਇਆ ਹੈ। ਇਸ ਤੋਂ ਇਲਾਵਾ ਜਸਵਿੰਦਰ ਭੱਲਾ ਦੁਆਰਾ ਕੀਤੀਆਂ ਫਿਲਮਾਂ ਜਿਵੇਂ ਕਿ 'ਵੇਖ ਬਰਾਤਾਂ ਚਲੀਆਂ', 'ਸਰਦਾਰ ਜੀ', 'ਮੁੰਡੇ ਕਮਾਲ ਦੇ', 'ਚੱਕ ਦੇ ਫੱਟੇ', 'ਸਾਡਾ ਜਵਾਈ ਐਨ ਆਰ ਆਈ' ਆਦਿ ਬੇਹੱਦ ਪਸੰਦ ਕੀਤੀਆਂ ਜਾਣ ਵਾਲੀਆਂ ਫਿਲਮਾਂ ਰਹੀਆਂ ਹਨ।

 

A post shared by Jaswinder Bhalla (@jaswinderbhalla) on

 


Tags: Jaswinder BhallaArshpreet BhallaInstagramMercedes Benz gls 350DJatt Juliet 2Jatt AirwaysSardaar JiVekh Baraatan ChalliyanCarry on Jatta 2

Edited By

Sunita

Sunita is News Editor at Jagbani.