FacebookTwitterg+Mail

ਪੀ. ਐੱਮ. ਮੋਦੀ ਦੀ ਬਾਇਓਪਿਕ ਬਣਾਉਣ ਵਾਲਿਆਂ ਦਾ 'ਝੂਠ' ਹੋਇਆ ਬੇਪਰਦ

javed akhtar and pm narendra modi biopic
24 March, 2019 08:45:11 AM

ਮੁੰਬਈ (ਬਿਊਰੋ) : ਪੀ. ਐੱਮ. ਮੋਦੀ ਦੀ ਬਾਈਓਪਿਕ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ 'ਚ ਹੁਣ ਮੇਕਰਸ ਦਾ ਬਿਆਨ ਸਾਹਮਣੇ ਆਇਆ ਹੈ। ਇਸ ਫਿਲਮ 'ਚ ਕ੍ਰੈਡਿਟਸ 'ਚ ਲੇਖਕ-ਗੀਤਕਾਰ ਜਾਵੇਦ ਅਖਤਰ ਅਤੇ ਸਮੀਰ ਦਾ ਨਾਂ ਸ਼ਾਮਲ ਕਰ ਦਿੱਤਾ ਗਿਆ ਸੀ। ਜਾਵੇਦ ਅਖਤਰ ਵੱਲੋਂ ਇਤਰਾਜ਼ ਜ਼ਾਹਰ ਕੀਤੇ ਜਾਣ ਮਗਰੋਂ ਫਿਲਮੇਕਰਸ ਨੇ ਆਪਣਾ ਪੱਖ ਰੱਖਿਆ ਹੈ। ਫਿਲਮ ਪ੍ਰਡਿਊਸਰ ਸੰਦੀਪ ਸਿੰਘ ਨੇ ਟਵੀਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਜਾਵੇਦ ਅਖਤਰ ਦੇ ਲਿਖੇ ਹੋਏ ਕੁਝ ਪੁਰਾਣੇ ਗੀਤਾਂ ਦਾ ਇਸਤੇਮਾਲ ਇਸ ਫਿਲਮ 'ਚ ਕੀਤਾ ਹੈ, ਜਿਸ ਕਰਕੇ ਉਨ੍ਹਾਂ ਨੇ ਕ੍ਰੈਡਿਟਸ 'ਚ ਜਾਵੇਦ ਅਖਤਰ ਦਾ ਨਾਂ ਪਾਇਆ ਹੈ।


ਦੱਸ ਦਈਏ ਕਿ ਜਾਵੇਦ ਅਖਤਰ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਵਿਵੇਕ ਓਬਰਾਏ ਦੀ ਫਿਲਮ 'ਪੀ. ਐੱਮ. ਨਰਿੰਦਰ ਮੋਦੀ' ਲਈ ਕੋਈ ਗੀਤ ਨਹੀਂ ਲਿਖਿਆ। ਉਨ੍ਹਾਂ ਕਿਹਾ ਕਿ ਉਹ ਫਿਲਮ ਦੇ ਟ੍ਰੇਲਰ 'ਚ ਆਪਣਾ ਨਾਂ ਦੇਖ ਹੈਰਾਨ ਹਨ। ਦੱਸ ਦਈਏ ਕਿ ਵਿਵੇਕ ਓਬਰਾਏ ਨੇ ਇਸ ਬਾਇਓਪਿਕ 'ਚ ਨਰਿੰਦਰ ਮੋਦੀ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ 'ਚ ਬੋਮਨ ਇਰਾਨੀ, ਦਰਸ਼ਨ ਕੁਮਾਰ, ਵਹੀਦਾ ਰਹਿਮਾਨ, ਮਨੋਜ ਜੋਸ਼ੀ ਅਤ ਬਰਖਾ ਬਿਸ਼ਟ-ਸੇਨਗੁਪਤਾ ਮੁੱਖ ਭੂਮਿਕਾ 'ਚ ਹਨ। ਇਹ ਫਿਲਮ 5 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ।


Tags: Javed AkhtarVivek OberoiBiopicPM Narendra ModiOmung KumarSandip SsinghSuresh OberoiAnand PanditBollywood Celebrity

Edited By

Sunita

Sunita is News Editor at Jagbani.