FacebookTwitterg+Mail

ਜਿੱਤ ਤੋਂ ਬਾਅਦ ਕੇਜਰੀਵਾਲ ਨੂੰ ਦਿੱਲੀ ਮਿਲਣ ਪਹੁੰਚੇ ਜਾਵੇਦ ਅਖਤਰ

javed akhtar meets arvind kejriwal and congratulates him on election win
15 February, 2020 04:43:39 PM

ਮੁੰਬਈ (ਬਿਊਰੋ) — 11 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੇ ਜਦੋਂ ਨਤੀਜੇ ਆਏ ਤਾਂ ਅਰਵਿੰਦ ਕੇਜਰੀਵਾਲ ਨੇ 62 ਸੀਟਾਂ ਨਾਲ ਇਕ ਵਾਰ ਫਿਰ ਜਿੱਤ ਹਾਸਲ ਕੀਤੀ। ਭਾਜਪਾ ਸਿਰਫ 8 ਸੀਟਾਂ ਦਾ ਅੰਕੜਾ ਹੀ ਛੂਹ ਸਕੀ ਤੇ ਕਾਂਗਰਸ ਨੇ ਆਪਣੇ ਪੁਰਾਣੇ ਰਿਕਾਰਡ ਨੂੰ ਕਾਇਮ ਰੱਖਦੇ ਹੋਏ ਖਾਤਾ ਵੀ ਨਹੀਂ ਖੋਲ੍ਹਿਆ। ਕੇਜਰੀਵਾਲ ਦੀ ਜਿੱਤ ਖੁਸ਼ੀ ਦਿੱਲੀ ਜਨਤਾ ਦੇ ਨਾਲ-ਨਾਲ ਕਈ ਬਾਲੀਵੁੱਡ ਸਿਤਾਰਿਆਂ ਨੂੰ ਵੀ ਹੈ। ਇਸ ਲਈ ਵਧਾਈ ਦੇਣ ਲਈ ਖੁਦ ਗੀਤਕਾਰ ਜਾਵੇਦ ਅਖਤਰ ਦਿੱਲੀ ਪਹੁੰਚੇ। ਦਰਅਸਲ, ਸ਼ੁੱਕਰਵਾਰ ਨੂੰ ਜਾਵੇਦ ਅਖਤਰ ਪਹਿਲਾ ਜਿੱਤ ਦੀ ਵਧਾਈ ਦੇਣ ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਸੰਜੇ ਸਿੰਘ ਦੇ ਰਿਹਾਇਸ਼ 'ਤੇ ਪਹੁੰਚੇ।

ਇਸ ਦੇ ਬਾਅਦ ਦੋਵੇਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ। ਇਸ ਗੱਲ ਦੀ ਜਾਣਕਾਰੀ ਖੁਦ ਕੇਜਰੀਵਾਲ ਨੇ ਟਵਿਟਰ 'ਤੇ ਦਿੱਤੀ। ਉਨ੍ਹਾਂ ਨੇ ਲਿਖਿਆ, ''ਅੱਜ ਮੇਰੇ ਘਰ 'ਚ ਜਾਵੇਦ ਅਖਤਰ ਸਾਹਿਬ ਦਾ ਸਵਾਗਤ ਕਰਕੇ ਖੁਸ਼ੀ ਹੋਈ।''


Tags: Arvind KejriwalJaved AkhtarResidenceElection Wincongratulates

About The Author

sunita

sunita is content editor at Punjab Kesari