FacebookTwitterg+Mail

ਮੋਦੀ 'ਤੇ ਬਣ ਰਹੀ ਫਿਲਮ ਦੇ ਪੋਸਟਰ 'ਤੇ ਆਪਣਾ ਨਾਂ ਦੇਖ ਕੇ ਜਾਵੇਦ ਅਖਤਰ ਕਿਉਂ ਹੋਏ ਹੈਰਾਨ?

javed akhtar shocked to find his name on the poster of modi biopic
22 March, 2019 08:24:56 PM

ਮੁੰਬਈ (ਬਿਊਰੋ)— ਲੋਕ ਸਭਾ ਚੋਣਾਂ 2019 ਲਈ ਪਹਿਲੇ ਚਰਨ ਦੀ ਵੋਟਿੰਗ ਤੋਂ ਪਹਿਲਾਂ ਇਕ ਫਿਲਮ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਜਨੀਤਕ ਜ਼ਿੰਦਗੀ 'ਤੇ ਆਧਾਰਿਤ ਦੱਸੀ ਜਾ ਰਹੀ ਹੈ, ਜਿਸ ਦਾ ਨਾਂ ਹੈ 'ਪੀ. ਐੱਮ. ਨਰਿੰਦਰ ਮੋਦੀ'। ਹਾਲ ਹੀ 'ਚ ਹੋਲੀ ਦੇ ਮੌਕੇ 'ਤੇ ਇਸ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਗਿਆ ਸੀ। ਟਰੇਲਰ ਆਉਣ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਕੁਝ ਲੋਕ ਫਿਲਮ ਨੂੰ ਰਾਜਨੀਤਕ ਸਟੰਟ ਦੱਸ ਰਹੇ ਹਨ, ਉਥੇ ਜਾਵੇਦ ਅਖਤਰ ਦੀ ਵੀ ਆਪਣੀ ਸ਼ਿਕਾਇਤ ਹੈ।

PunjabKesari,javed akhtar,pm modi,narendra modi,

ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਗੀਤਕਾਰ ਜਾਵੇਦ ਅਖਤਰ ਨੇ ਇਕ ਟਵੀਟ ਕਰਕੇ ਪੀ. ਐੱਮ. ਨਰਿੰਦਰ ਮੋਦੀ 'ਤੇ ਹੈਰਾਨੀ ਜਤਾਈ ਹੈ। ਅਸਲ 'ਚ ਫਿਲਮ ਦੀ ਕ੍ਰੈਡਿਟ ਲਾਈਨ 'ਚ ਗੀਤਕਾਰ ਦੇ ਤੌਰ 'ਤੇ ਜਾਵੇਦ ਅਖਤਰ ਦੇ ਨਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਦਕਿ ਉਨ੍ਹਾਂ ਨੇ ਇਸ ਫਿਲਮ ਲਈ ਕਿਸੇ ਵੀ ਤਰ੍ਹਾਂ ਦਾ ਲੇਖਕੀ ਯੋਗਦਾਨ ਨਹੀਂ ਦਿੱਤਾ ਹੈ। ਆਪਣੇ ਟਵੀਟ 'ਚ ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਜਾਵੇਦ ਅਖਤਰ ਨੇ ਲਿਖਿਆ, 'ਮੈਂ ਫਿਲਮ ਦੇ ਪੋਸਟਰ 'ਤੇ ਆਪਣਾ ਨਾਂ ਦੇਖ ਕੇ ਹੈਰਾਨ ਹਾਂ। ਮੈਂ ਫਿਲਮ ਲਈ ਕੋਈ ਵੀ ਗੀਤ ਨਹੀਂ ਲਿਖਿਆ ਹੈ।'

ਦੱਸਣਯੋਗ ਹੈ ਕਿ ਪੀ. ਐੱਮ. ਨਰਿੰਦਰ ਮੋਦੀ ਦਾ ਨਿਰਦੇਸ਼ਨ 'ਸਰਬਜੀਤ' ਤੇ 'ਮੈਰੀ ਕਾਮ' ਵਰਗੀਆਂ ਬਾਇਓਪਿਕ ਫਿਲਮਾਂ ਬਣਾ ਚੁੱਕੇ ਓਮੰਗ ਕੁਮਾਰ ਨੇ ਕੀਤਾ ਹੈ। ਫਿਲਮ 'ਚ ਮੋਦੀ ਦੀ ਭੂਮਿਕਾ ਵਿਵੇਕ ਓਬਰਾਏ ਨਿਭਾਅ ਰਹੇ ਹਨ। ਇਹ ਫਿਲਮ ਬਹੁਤ ਤੇਜ਼ੀ ਨਾਲ ਬਣਾਈ ਗਈ ਹੈ। ਜਨਵਰੀ 'ਚ ਫਿਲਮ ਦਾ ਐਲਾਨ ਕੀਤਾ ਗਿਆ ਸੀ ਤੇ ਹੁਣ ਫਿਲਮ ਰਿਲੀਜ਼ ਲਈ ਤਿਆਰ ਹੈ। ਪੀ. ਐੱਮ. ਨਰਿੰਦਰ ਮੋਦੀ ਬਾਓਪਿਕ ਨੂੰ ਅਗਲੇ ਮਹੀਨੇ 5 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇਸ ਫਿਲਮ 12 ਅਪ੍ਰੈਲ ਨੂੰ ਰਿਲੀਜ਼ ਕਰਨ ਦੀ ਤਿਆਰੀ ਸੀ। ਫਿਲਮ 'ਚ ਮੋਦੀ ਦਾ ਕਿਰਦਾਰ ਨਿਭਾਅ ਰਹੇ ਵਿਵੇਕ ਓਬਰਾਏ ਦੇ ਕਈ ਲੁੱਕ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਆਪਣੇ ਲੁਕਸ ਦੀ ਵਜ੍ਹਾ ਕਾਰਨ ਵਿਵੇਕ ਓਬਰਾਏ ਲੋਕਾਂ ਦੇ ਨਿਸ਼ਾਨੇ 'ਤੇ ਹਨ। ਕਈ ਲੋਕ ਵਿਵੇਕ ਦੀ ਜਗ੍ਹਾ ਪਰੇਸ਼ ਰਾਵਲ ਨੂੰ ਕਾਸਟ ਕੀਤੇ ਜਾਣ ਦੀ ਗੱਲ ਵੀ ਕਹਿ ਰਹੇ ਹਨ।


Tags: Javed AkhtarPM Narendra ModiModi BiopicPrime Minister Of IndiaBollywood Newsਨਰਿੰਦਰ ਮੋਦੀਜਾਵੇਦ ਅਖਤਰ

Edited By

Rahul Singh

Rahul Singh is News Editor at Jagbani.