ਮੁੰਬਈ(ਬਿਊਰੋ)— ਫਿਲਮਾਂ 'ਚ ਬਿਹਤਰੀਨ ਕਾਮੇਡੀ ਕਰਨ ਵਾਲੇ ਜਾਵੇਦ ਜਾਫਰੀ ਅੱਜ ਆਪਣਾ 56ਵਾਂ ਜਨਮਦਿਨ ਮਨਾ ਰਹੇ ਹਨ। ਜਾਵੇਦ ਜਾਫਰੀ ਦਾ ਜਨਮ 4 ਦਸੰਬਰ 1963 ਨੂੰ ਹੋਇਆ ਸੀ। ਜਾਵੇਦ ਜਾਫਰੀ ਨੂੰ ਮਲਟੀ ਟੈਲੇਂਟੇਡ ਐਕਟਰ ਵੀ ਕਿਹਾ ਜਾਂਦਾ ਹੈ। ਉਹ ਵਧੀਆ ਅਦਾਕਾਰੀ ਦੇ ਨਾਲ-ਨਾਲ ਵਧੀਆ ਡਾਂਸ ਵੀ ਕਰਦੇ ਹਨ। ਜਾਵੇਦ ਵੀਜੇ ਤੇ ਵਿਗਿਆਪਣ ਨਿਰਮਾਤਾ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ 'ਮੇਰੀ ਜੰਗ' ਫਿਲਮ ਨਾਲ ਡੈਬਿਊ ਕੀਤਾ, ਜਿਸ 'ਚ ਉਹ ਨੈਗੇਟਿਵ ਰੋਲ 'ਚ ਸਨ।
ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੱਟ ਫਿਲਮਾਂ ਦਿੱਤੀਆਂ। ਜਾਵੇਦ ਜਾਫਰੀ 'ਸਲਾਮ ਨਮਸਤੇ', 'ਤਾ ਰਾ ਰਮ ਪਮ', 'ਫਾਇਰ', 'ਅਰਥ' ਤੇ ਬਲਾਕਬਸਟਰ ਫਿਲਮ '3 ਈਡੀਅਟਸ' 'ਚ ਦਿਖਾਈ ਦਿੱਤੇ। ਜਾਣਕਾਰੀ ਮੁਤਾਬਕ ਜਾਵੇਦ ਜਾਫਰੀ ਦੇ ਪਿਤਾ ਜਗਦੀਪ ਜਾਫਰੀ ਮਸ਼ਹੂਰ ਕਾਮੇਡੀ ਐਕਟਰ ਰਹੇ ਹਨ। ਫਿਲਮ 'ਸ਼ੋਅਲੇ' ਤੇ 'ਅੰਦਾਜ਼ ਅਪਨਾ-ਅਪਨਾ' 'ਚ ਉਨ੍ਹਾਂ ਦੀ ਭੂਮਿਕਾ ਕੋਈ ਨਹੀਂ ਭੁੱਲ ਸਕਦਾ ਪਰ ਜਾਵੇਦ ਨੇ ਇੰਡਸਟਰੀ 'ਚ ਕਦੇ ਆਪਣੇ ਪਿਤਾ ਦਾ ਨਾਂ ਇਸਤੇਮਾਲ ਨਹੀਂ ਕੀਤਾ। ਦੱਸਿਆ ਜਾਂਦਾ ਹੈ ਕਿ ਜਾਵੇਦ ਜਾਫਰੀ ਦੇ ਆਪਣੇ ਪਿਤਾ ਨਾਲ ਚੰਗੇ ਰਿਸ਼ਤੇ ਨਹੀਂ ਸਨ।
ਉਨ੍ਹਾਂ ਨੂੰ ਪਿਤਾ ਜਗਦੀਪ ਦੇ ਜੂਆ ਖੇਡਣ ਤੇ ਸ਼ਰਾਬ ਪੀਣ ਦੀ ਆਦਤ 'ਤੇ ਬੇਹੱਦ ਗੁੱਸਾ ਆਉਂਦਾ ਸੀ। ਉਨ੍ਹਾਂ ਦੇ ਪਿਤਾ ਨੇ ਇਕ ਵਾਰ ਸ਼ਰਾਬ ਛੱਡ ਵੀ ਦਿੱਤੀ ਸੀ ਪਰ ਮੁੜ ਪੀਣ ਲੱਗ ਪਏ। ਇਸੇ ਕਾਰਨ ਜਾਵੇਦ ਆਪਣੇ ਪਿਤਾ ਤੋਂ ਨਫਰਤ ਕਰਨ ਲੱਗੇ ਸਨ, ਹਾਲਾਂਕਿ ਬਾਅਦ ਵਿਚ ਉਨ੍ਹਾਂ ਦੇ ਰਿਸ਼ਤੇ ਸੁਧਰ ਗਏ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਜਾਵੇਦ ਸਾਰਾ ਅਲੀ ਖਾਨ ਅਤੇ ਵਰੁਣ ਧਵਨ ਸਟਾਰਰ ਫਿਲਮ ‘ਕੁਲੀ ਨੰਬਰ 1’ ’ਚ ਨਜ਼ਰ ਆਉਣ ਵਾਲੇ ਹਨ।