FacebookTwitterg+Mail

ਇਹ ਹੈ ਜਾਵੇਦ ਜਾਫਰੀ ਦੀ ਸਟਾਈਲਿਸ਼ ਬੇਟੀ, ਸੋਸ਼ਲ ਮੀਡੀਆ 'ਤੇ ਰਹਿੰਦੀ ਹੈ ਐਕਟਿਵ

javed jaffrey daughter alaviaa jaffrey
02 August, 2017 07:37:00 PM

ਮੁੰਬਈ— ਅਭਿਨੇਤਾ ਤੇ ਕਾਮੇਡੀਅਨ ਜਾਵੇਦ ਜਾਫਰੀ ਇਨ੍ਹੀਂ ਦਿਨੀਂ ਆਪਣੀ ਬਾਡੀ ਨੂੰ ਲੈ ਕੇ ਸੁਰਖੀਆਂ 'ਚ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਉਹ ਐਬਸ ਦਿਖਾਉਂਦੇ ਨਜ਼ਰ ਆ ਰਹੇ ਹਨ। ਉਂਝ ਗੱਲ ਜੇਕਰ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਨ ਦੀ ਹੋਵੇ ਤਾਂ ਜਾਵੇਦ ਦੀ ਬੇਟੀ ਅਲਾਵੀਆ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਹੈ।
Punjabi Bollywood Tadka
ਲਾਈਮਲਾਈਟ ਤੋਂ ਦੂਰ ਅਲਾਵੀਆ ਅਕਸਰ ਇੰਸਟਾਗ੍ਰਾਮ 'ਤੇ ਆਪਣੀਆਂ ਸਟਾਈਲਿਸ਼ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ। ਦੱਸਣਯੋਗ ਹੈ ਕਿ ਜਾਵੇਦ ਦੀ ਸਟਾਈਲਿਸ਼ ਬੇਟੀ ਅਲਾਵੀਆ ਨੂੰ ਇੰਸਟਾਗ੍ਰਾਮ 'ਤੇ 1 ਲੱਖ ਤੋਂ ਵੱਧ ਲੋਕ ਫਾਲੋਅ ਕਰਦੇ ਹਨ।
Punjabi Bollywood Tadka
ਜਾਵੇਦ ਦੇ ਤਿੰਨ ਬੱਚਿਆਂ 'ਚੋਂ ਅਲਾਵੀਆ ਸਭ ਤੋਂ ਵੱਡੀ ਹੈ। ਮੁੰਬਈ 'ਚ ਜੰਮੀ-ਪਲੀ ਅਲਾਵੀਆ ਨੇ ਧੀਰੂ ਭਾਈ ਅੰਬਾਨੀ ਸਕੂਲ ਤੋਂ ਪੜ੍ਹਾਈ ਕੀਤੀ ਹੈ, ਨਾਲ ਹੀ ਉਸ ਨੇ ਨਿਊਯਾਰਕ ਤੋਂ ਵੀ ਅੱਗੇ ਦੀ ਪੜ੍ਹਾਈ ਕੀਤੀ ਹੈ।
Punjabi Bollywood Tadka
ਅਲਾਵੀਆ ਬਾਰੇ ਘੱਟ ਲੋਕ ਹੀ ਜਾਣਦੇ ਹਨ ਪਰ ਉਹ ਸ਼੍ਰੀਦੇਵੀ ਦੀ ਵੱਡੀ ਬੇਟੀ ਜਾਹਨਵੀ ਕਪੂਰ ਦੀ ਬੈਸਟ ਫਰੈਂਡ ਹੈ। ਦੋਵਾਂ ਹੀ ਸਟਾਰ ਕਿੱਡਸ ਨੂੰ ਅਕਸਰ ਇਕ-ਦੂਜੇ ਨਾਲ ਪਾਰਟੀ ਕਰਦੇ ਤੇ ਤਸਵੀਰਾਂ ਸ਼ੇਅਰ ਕਰਦੇ ਦੇਖਿਆ ਜਾਂਦਾ ਹੈ।​​​​​​​​​​​​​​
Punjabi Bollywood TadkaPunjabi Bollywood Tadka


Tags: Javed Jaffrey Daughter Alaviaa Jaffrey Instagram Sridevi Jhanvi Kapoor