FacebookTwitterg+Mail

ਪਤੀ ਜੈ ਭਾਨੁਸ਼ਾਲੀ ਦੇ ਜਨਮਦਿਨ 'ਤੇ ਮਾਹੀ ਵਿੱਜ ਨੇ ਪਹਿਲੀ ਵਾਰ ਦਿਖਾਇਆ ਧੀ ਦਾ ਚਿਹਰਾ

jay bhanushali and mahhi vij share the first picture of their daughter tara
25 December, 2019 04:16:22 PM

ਨਵੀਂ ਦਿੱਲੀ(ਬਿਊਰੋ)- ਟੀ. ਵੀ. ਅਦਾਕਾਰਾ ਮਾਹੀ ਵਿੱਜ ਨੇ ਕੁਝ ਮਹੀਨੇ ਪਹਿਲਾਂ ਹੀ ਇਕ ਧੀ ਨੂੰ ਜਨਮ ਦਿੱਤਾ ਹੈ। ਮਾਹੀ ਤੇ ਜੈ ਭਾਨੁਸ਼ਾਲੀ ਨੇ ਉਸ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆਂ ਪਰ ਕਿਸੇ ਵੀ ਤਸਵੀਰ 'ਚ ਧੀ ਦਾ ਚਿਹਰਾ ਨਜ਼ਰ ਨਾ ਆਇਆ। ਅੱਜ ਯਾਨੀ ਜੈ ਦੇ ਜਨਮਦਿਨ 'ਤੇ ਮਾਹੀ ਨੇ ਆਪਣੀ ਧੀ ਦਾ ਚਿਹਰਾ ਦਿਖਾਇਆ ਹੈ। ਮਾਹੀ ਨੇ ਆਪਣੇ ਇੰਸਟਾਗ੍ਰਾਮ 'ਤੇ ਧੀ ਦੀ ਇਕ ਤਸਵੀਰ ਸ਼ੇਅਰ ਕੀਤੀ, ਜੋ ਕਿ ਕਾਫੀ ਕਿਊਟ ਹੈ।
Punjabi Bollywood Tadka
ਦੱਸ ਦੇਈਏ ਕਿ ਜੈ ਤੇ ਮਾਹੀ ਨੇ ਆਪਣੀ ਧੀ ਦਾ ਨਾਂ ਤਾਰਾ ਰੱਖਿਆ ਹੈ। ਤਾਰਾ ਦੀ ਜੋ ਤਸਵੀਰ ਸ਼ੇਅਰ ਕੀਤੀ ਹੈ ਉਸ ਵਿਚ ਉਹ ਫਲਾਂ ਦੇ ਵਿਚਕਾਰ ਸਕੂਨ ਨਾਲ ਸੌਂ ਰਹੀ ਹੈ। ਤਾਰਾ ਦੇ ਕੋਲ ਕਾਫੀ ਸੇਬ ਪਏ ਹਨ ਤੇ ਉਹ ਇਕ ਛੋਟੇ ਜਿਹੇ ਸੌਫੇ 'ਤੇ ਸੌਂ ਰਹੀ ਹੈ। ਇਸ ਤਸਵੀਰ ਨਾਲ ਮਾਹੀ ਨੇ ਜੈ ਨੂੰ ਜਨਮਦਿਨ ਦੀ ਵਧਾਈ ਵੀ ਦਿੱਤੀ ਹੈ।
Punjabi Bollywood Tadka
ਮਾਹੀ ਨੇ ਲਿਖਿਆ, ‘‘ਜਨਮਦਿਨ ਮੁਬਾਰਕ ਜੈ ਭਾਨੁਸ਼ਾਲੀ, ਇਸ ਸਾਲ ਮੈਂ ਤੁਹਾਡਾ ਜਨਮਦਿਨ ਹੋਰ ਵੀ ਖਾਸ ਬਣਾਉਣ ਬਾਰੇ ਸੋਚਿਆ। ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਤਾਰਾ ਜੈ ਭਾਨੁਸ਼ਾਲੀ ਤੇ ਮਾਂ ਤੁਹਾਨੂੰ ਅੱਗੇ ਆਉਣ ਵਾਲੇ ਸਾਲ ਲਈ ਬਹੁਤ ਵਧਾਈ ਦਿੰਦੇ ਹਾਂ।’’


ਜੈ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਾਰਾ ਦੀ ਇਹੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਨਾਲ ਜੈ ਨੇ ਲਿਖਿਆ, ‘‘ਮੇਰੀ ਟੈਡੀ ਬਿਅਰ, ਮੇਰੀ ਜ਼ਿੰਦਗੀ, ਮੇਰੀ ਆਤਮਾ ਤੇ ਮੇਰੀ ਖੁਸ਼ੀ ਦਾ ਸਵਾਗਤ ਕਰੋ। ਤੁਹਾਡੇ ਪਹਿਲੇ ਸਾਹ ਨੇ ਸਾਡਾ ਦਿਲ ਚੋਰੀ ਕਰ ਲਿਆ।’’


ਤੁਹਾਨੂੰ ਦੱਸ ਦੇਈਏ ਕਿ ਲੰਬੇ ਸਮੇਂ ਤੱਕ ਰਿਲੇਸ਼ਨਸ਼ਿੱਪ 'ਚ ਰਹਿਣ ਤੋਂ ਬਾਅਦ ਮਾਹੀ ਤੇ ਜੈ ਨੇ 2011 'ਚ ਵਿਆਹ ਕਰਵਾ ਲਿਆ ਸੀ। ਦੋਵਾਂ ਨੇ 2013 'ਚ ਇਕ ਡਾਂਸ ਰਿਐਲਟੀ ਸ਼ੋਅ 'ਨੱਚ ਬੱਲੀਏ' 'ਚ ਹਿੱਸਾ ਲਿਆ ਸੀ। ਇਸ ਤੋਂ ਇਲਾਵਾ ਦੋਵੇਂ ਕਈ ਟੀ.ਵੀ. ਸੀਰੀਅਰਜ਼ ਤੇ ਸ਼ੋਅਜ਼ ਦਾ ਹਿੱਸਾ ਬਣ ਚੁੱਕੇ ਹਨ।


Tags: Jay BhanushaliMahhi VijFirst PictureDaughterTara Jay BhanushaliInstagram

About The Author

manju bala

manju bala is content editor at Punjab Kesari