FacebookTwitterg+Mail

ਜੈ ਭਾਨੁਸ਼ਾਲੀ ਤੇ ਮਾਹੀ ਵਿਜ ਦੇ ਘਰ ਗੂੰਜੀਆਂ ਨੰਨ੍ਹੇ ਮਹਿਮਾਨ ਦੀਆਂ ਕਿੱਲਕਾਰੀਆਂ

jay bhanushali mahhi vij
22 August, 2019 10:58:55 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਤੇ ਟੀ.ਵੀ. ਹੋਸਟ ਜੈ ਭਾਨੁਸ਼ਾਲੀ ਤੇ ਅਦਾਕਾਰਾ ਮਾਹੀ ਵਿਜ ਦੇ ਘਰ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਆਪਣੀ ਨੰਨ੍ਹੀ ਧੀ ਦੇ ਆਉਣ ਦੀ ਖੁਸ਼ਖਬਰੀ ਨੂੰ ਜੈ ਭਾਨੁਸ਼ਾਲੀ ਅਤੇ ਮਾਹੀ ਵਿਜ ਨੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਕੇ ਦਿੱਤੀ। ਤਸਵੀਰ ਸ਼ੇਅਰ ਕਰ ਟੀ.ਵੀ. ਹੋਸਟ ਨੇ ਭਾਵੁਕ ਪੋਸਟ ਵੀ ਲਿਖੀ।


ਉਨ੍ਹਾਂ ਨੇ ਲਿਖਿਆ,''ਭਵਿੱਖ ਆ ਚੁਕਿਆ ਹੈ। ਇਕ ਪਿਆਰਾ ਨੰਨ੍ਹਾ ਬੱਚਾ ਖੇਡਣ ਲਈ ਆ ਗਿਆ ਹੈ, ਦੱਸ ਛੋਟੀਆਂ ਹੱਥਾਂ ਦੀਆਂ ਉਂਗਲਾਂ, 10 ਛੋਟੀਆਂ ਪੈਰਾਂ ਦੀਆਂ ਉਂਗਲਾਂ, ਮੰਮੀ ਵਰਗੀਆਂ ਅੱਖਾਂ ਤੇ ਪਾਪਾ ਵਰਗੀ ਨੱਕ... ਧੰਨਵਾਦ ਪ੍ਰਿਸੰਸ ਸਾਨੂੰ ਆਪਣਾ ਮਾਤਾ-ਪਿਤਾ ਚੁਣਨ ਲਈ।''


ਇਸ ਦੇ ਨਾਲ ਹੀ ਅਦਾਕਾਰ ਦੀ ਪਤਨੀ ਮਾਹੀ ਨੇ ਵੀ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਆਪਣਾ ਪਿਆਰ ਅਤੇ ਖੁਸ਼ੀ ਕਵਿਤਾ ਰਾਹੀਂ ਸਾਂਝੀ ਕੀਤੀ ਹੈ ।ਜਿਸ ਤੋਂ ਬਾਅਦ ਕਈ ਅਦਕਾਰਾਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ।


Tags: Jay BhanushaliMahhi VijBaby GirlInstagramTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari