FacebookTwitterg+Mail

ਵੀਡੀਓ ਵਾਇਰਲ : ਪਾਰਟੀ 'ਚੋਂ ਨਿਕਲਦੇ ਇੰਝ ਲੜਖੜਾਈ ਜਯਾ ਬੱਚਨ, ਲੋਕਾਂ ਨੇ ਕਿਹਾ 'ਸ਼ਰਾਬੀ...'

jaya bachchan
24 April, 2018 11:29:01 AM

ਮੁੰਬਈ(ਬਿਊਰੋ)— ਹਾਲ ਹੀ 'ਚ ਜਯਾ ਬੱਚਨ ਪੂਰੇ ਪਰਿਵਾਰ ਨਾਲ ਮੂੰਹਬੋਲੇ ਭਰਾ ਸੰਦੀਪ ਖੋਸਲਾ ਦੀ ਭਤੀਜੀ ਸੌਦਾਮਿਨੀ ਮਟੂ ਦੇ ਵਿਆਹ 'ਚ ਪਹੁੰਚੀ ਸੀ। ਇਸ ਦੌਰਾਨ ਵੈਡਿੰਗ ਫੰਕਸ਼ਨ ਤੋਂ ਜਯਾ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਵੈਨਿਊ ਤੋਂ ਵਾਪਸ ਘਰ ਜਾਣ ਲਈ ਨਿਕਲ ਰਹੀ ਹੈ ਪਰ ਜਿਵੇਂ ਹੀ ਉਹ ਗੇਟ ਤੋਂ ਅੱਗੇ ਕਦਮ ਵਧਾਉਂਦੇ ਸਮੇਂ ਥੋੜ੍ਹੀ ਸੀ ਲੜਖੜਾਉਂਦੀ ਨਜ਼ਰ ਆਈ।
Punjabi Bollywood Tadka
ਜਯਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਤੇ ਉਨ੍ਹਾਂ ਨੂੰ ਕਾਫੀ ਟਰੋਲ ਵੀ ਕੀਤਾ ਜਾ ਰਿਹਾ ਹੈ।

 

A post shared by Viral Bhayani (@viralbhayani) on

ਮੀਡੀਆ 'ਤੇ ਭੜਕੀ ਜਯਾ ਬੱਚਨ
ਵਿਆਹ ਤੋਂ ਨਿਕਲਦੇ ਸਮੇਂ ਜਯਾ ਨੂੰ ਇਕ ਮਹਿਲਾ ਗੇਟ ਤੱਕ ਛੱਡਣ ਆਉਂਦੀ ਹੈ। ਜਯਾ ਉਸ ਨਾਲ ਗੱਲ ਬਾਤ ਕਰਦੀ ਹੈ ਤੇ ਕਾਰ ਵੱਲ ਵਧਣ ਲੱਗਦੀ ਹੈ। ਇਸੇ ਦੌਰਾਨ ਜਯਾ ਜਦੋਂ ਪੋੜ੍ਹੀਆਂ ਤੋਂ ਹੇਠਾਂ ਉਤਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਫਸ ਦੇ ਪੈਰ ਥੋੜ੍ਹੇ ਲੜਖਾਉਂਦੇ ਹਨ।
Punjabi Bollywood Tadka
ਇਹ ਗੱਲ ਰਿਕਾਰਡ ਹੁੰਦੀ ਦੇਖ ਥੋੜ੍ਹਾ ਭੜਕ ਜਾਂਦੀ ਹੈ ਤੇ ਮੀਡੀਆ ਨੂੰ ਆਖਣ ਲੱਗੀ, ''ਭਾਈ, ਤੁਸੀਂ ਲੋਕ ਇੰਨਾਂ ਫਲੈਸ਼ ਮਾਰਦੇ ਹਨ ਕਿ...'' ਇੰਨਾ ਆਖ ਕੇ ਚੁੱਪ ਹੋ ਗਈ ਤੇ ਅੱਗੇ ਵਧ ਗਈ ਹੈ। ਜਯਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਤੇ ਲੋਕਾਂ ਨੇ ਜਯਾ ਬੱਚਨ ਨੂੰ ਖੂਬ ਟਰੋਲ ਵੀ ਕੀਤਾ ਹੈ।
Punjabi Bollywood Tadka
ਇਕ ਯੂਜਰ ਨੇ ਲਿਖਿਆ, ''ਇਹ ਖੁਦ ਤਾਂ ਸ਼ਰਾਬੀ ਹੈ ਤੇ ਮੀਡੀਆ 'ਤੇ ਦੋਸ਼ ਲਾ ਰਹੀ ਹੈ।'' ਦੂਜੇ ਨੇ ਕਿਹਾ, ''ਹਾਂ ਇਹ ਸ਼ਰਾਬੀ ਹੈ ਤੇ ਠੀਕ ਢੰਗ ਨਾਲ ਪੋੜ੍ਹੀਆਂ ਤੋਂ ਉਤਰ ਵੀ ਪਾ ਰਹੀ। ਉਨ੍ਹਾਂ ਦਾ ਲੜਖਾਉਣਾ ਦੇਖੋ, ਇਸ ਗੱਲ ਦੀ ਖਬਰ ਨਹੀਂ ਬਣਨ ਦੇਣਾ ਚਾਹੁੰਦੀ ਤਾਂ ਹੀ ਮੀਡੀਆ ਤੇ ਫਲੈਸ਼ ਨੂੰ ਦੋਸ਼ ਦੇ ਰਹੀ ਹੈ।''

 

A post shared by Viral Bhayani (@viralbhayani) on

 


Tags: Jaya BachchanAmitabh BachchanSandeep KhoslaWedding ReceptionBollywood Actress

Edited By

Sunita

Sunita is News Editor at Jagbani.