FacebookTwitterg+Mail

ਜਯਾ ਬੱਚਨ ਨੂੰ ਇਕ ਵਾਰ ਫਿਰ ਆਇਆ ਮੀਡੀਆ 'ਤੇ ਗੁੱਸਾ

jaya bachchan vents ire on media for clicking pics
20 November, 2019 04:46:45 PM

ਜਲੰਧਰ (ਬਿਊਰੋ) — ਬਾਲੀਵੁੱਡ ਦੇ ਮਸ਼ਹੂਰ ਡਿਜ਼ਾਇਨਰ ਮਨੀਸ਼ ਮਲਹੋਤਰਾ ਦੇ ਪਿਤਾ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਮਨੀਸ਼ ਮਲਹੋਤਰਾ ਨੇ ਆਪਣੇ ਘਰ ਪ੍ਰੇਅਰ ਮੀਟ ਦਾ ਪ੍ਰਬੰਧ ਕੀਤਾ ਸੀ। ਇਸ ਮੌਕੇ ਵਿੱਛੜੀ ਹੋਈ ਆਤਮਾ ਦੀ ਸ਼ਾਂਤੀ ਲਈ ਰੱਖੀ ਗਈ ਇਸ ਪ੍ਰਾਰਥਨਾ ਸਭਾ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਪਹੁੰਚੀਆਂ ਹੋਈਆਂ ਸਨ। ਜਯਾ ਬੱਚਨ ਅਤੇ ਉਨ੍ਹਾਂ ਦੀ ਧੀ ਵੀ ਇਸ ਪ੍ਰਾਰਥਨਾ ਸਭਾ 'ਚ ਸ਼ਾਮਲ ਹੋਏ ਪਰ ਜਦੋਂ ਮਨੀਸ਼ ਦੇ ਘਰ ਅਫਸੋਸ ਜਤਾਉਣ ਤੋਂ ਬਾਅਦ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਅਮਿਤਾਬ ਬੱਚਨ ਦੀ ਪਤਨੀ ਜਯਾ ਬੱਚਨ ਬਾਹਰ ਨਿਕਲੀ ਤਾਂ ਫੋਟੋਗ੍ਰਾਫਰਸ ਉਨ੍ਹਾਂ ਦੀਆਂ ਤਸਵੀਰਾਂ ਖਿੱਚਣ ਲੱਗ ਪਏ, ਜਿਸ ਕਾਰਨ ਜਯਾ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਚੜ੍ਹ ਗਿਆ ਅਤੇ ਉਨ੍ਹਾਂ ਨੇ ਫੋਟੋਗ੍ਰਾਫਰਸ ਨੂੰ ਝਾੜ ਪਾਉਣੀ ਸ਼ੁਰੂ ਕਰ ਦਿੱਤੀ।

 

ਜਯਾ ਨੇ ਕਿਹਾ ਕਿ ਤੁਹਾਨੁੰ ਲੋਕਾਂ ਨੂੰ ਬਿਲਕੁਲ ਵੀ ਤਮੀਜ਼ ਨਹੀਂ ਹੈ ਨਾ। ਤੁਸੀਂ ਲੋਕ ਇਹ ਨਹੀਂ ਸੋਚਦੇ ਕਿ ਮਹੌਲ ਕਿਵੇਂ ਦਾ ਹੈ, ਅਜਿਹੇ ਮੌਕੇ 'ਤੇ ਤੁਹਾਡੇ ਘਰ ਦੇ ਬਾਹਰ ਕੋਈ ਭੀੜ ਲਗਾ ਕੇ ਖੜ੍ਹਾ ਹੋ ਜਾਵੇ ਤਾਂ ਮੈਂ ਦੇਖਾਂਗੀ ਕਿ ਤੁਹਾਨੂੰ ਕਿਵੇਂ ਦਾ ਲੱਗਦਾ ਹੈ। ਇਹ ਕਹਿੰਦੇ ਹੋਏ ਉਹ ਨਿਕਲ ਗਏ ਅਤੇ ਆਪਣੀ ਧੀ ਸ਼ਵੇਤਾ ਨੂੰ ਦੂਜੀ ਕਾਰ 'ਚ ਬਿਠਾਇਆ ਜਦਕਿ ਖੁਦ ਵੱਖਰੀ ਕਾਰ 'ਚ ਗਏ।


Tags: Jaya BachchanMedia Clicking PicturesManish MalhotraShweta Bachachan Nanda

About The Author

sunita

sunita is content editor at Punjab Kesari