FacebookTwitterg+Mail

Bday Spl: 'ਗੁੱਡੀ' ਦੇ ਸੈੱਟ 'ਤੇ ਹੋਈ ਸੀ ਅਮਿਤਾਭ-ਜਯਾ ਦੀ ਮੁਲਾਕਾਤ, ਫਿਰ ਬੱਝੇ ਵਿਆਹ ਦੇ ਬੰਧਨ 'ਚ

    2/10
09 April, 2017 09:48:00 AM
ਮੁੰਬਈ— ਜਯਾ ਬੱਚਨ ਅੱਜ 69 ਸਾਲ ਦੀ ਹੋ ਚੁੱਕੀ ਹੈ। ਉਨ੍ਹਾਂ ਦਾ ਜਨਮ 9 ਅਪ੍ਰੈਲ 1948 ਨੂੰ ਜਬਲਪੁਰ (ਮੱਧ ਪ੍ਰਦੇਸ਼) 'ਚ ਹੋਇਆ ਸੀ। ਕਈ ਯਾਦਗਾਰ ਫਿਲਮਾਂ 'ਚ ਕੰਮ ਕਰ ਚੁੱਕੀ ਜਯਾ ਭਾਵੇਂ ਹੀ ਅੱਜ ਫਿਲਮਾਂ ਤੋਂ ਦੂਰ ਹੈ ਪਰ ਇਕ ਸਮਾਂ ਸੀ ਜਦੋਂ ਉਹ ਪੂਰੇ ਡੇਡੀਕੇਸ਼ਨ ਨਾਲ ਫਿਲਮਾਂ 'ਚ ਕੰਮ ਕਰਦੀ ਸੀ। ਇਥੋ ਤੱਕ ਕੀ 'ਸ਼ੋਲੇ' ਦੀ ਸ਼ੂਟਿੰਗ ਦੌਰਾਨ ਗਰਭਵਤੀ ਹੁੰਦੇ ਹੋਏ ਵੀ ਉਨ੍ਹਾਂ ਨੇ ਕੰਮ ਕੀਤਾ ਸੀ। ਦਿਲਚਸਪ ਗੱਲ ਇਹ ਵੀ ਹੈ ਕਿ ਜਦੋਂ 'ਸ਼ੋਲੇ' ਫਿਲਮ ਰਿਲੀਜ਼ ਹੋਈ ਅਤੇ ਇਸ ਦਾ ਪ੍ਰੀਮੀਅਰ ਹੋਇਆ, ਤਾਂ ਉਸ ਸਮੇਂ ਵੀ ਜਯਾ ਗਰਭਵਤੀ ਸੀ। ਉਸ ਸਮੇਂ ਅਭਿਨਸ਼ੇਕ ਬੱਚਨ ਉਨ੍ਹਾਂ ਦੀ ਕੁੱਖ ਸੀ।
15 ਸਾਲ ਦੀ ਛੋਟੀ ਜਿਹੀ ਉਮਰ 'ਚ ਹੀ ਜਯਾ ਬੱਚਨ ਦਾ ਐਕਟਿੰਗ ਕੈਰੀਅਰ ਸ਼ੁਰੂ ਹੋ ਗਿਆ ਸੀ। ਉਨ੍ਹਾਂ ਨੇ ਡਾਇਰੈਕਟਰ ਸਤਿਆਜੀਤ ਰੇ ਦੀ ਬੰਗਾਲੀ ਫਿਲਮ 'ਮਹਾਨਗਰ' (1963) 'ਚ ਸਪੋਚਿੰਗ ਅਭਿਨੇਤਰੀ ਦਾ ਕਿਰਦਾਰ ਨਿਭਾਇਆ ਸੀ। ਸਤਿਆਜੀਤ ਰੇ ਤੋਂ ਖੁਸ਼ ਹੋ ਕੇ ਜਯਾ ਬੱਚਨ ਨੇ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਜਵਾਇਨ ਕੀਤੀ ਅਤੇ ਉਥੋਂ ਗੋਲਡ ਮੇਡਲ ਨਾਲ ਪਾਸਆਊਟ ਹੋਈ। ਮਸ਼ਹੂਰ ਅਭਿਨੇਤਾ ਡੈਨੀ ਨੂੰ ਉਸ ਨਾਂ ਜਯਾ ਬੱਚਨ ਨੇ ਦਿੱਤਾ ਹੈ। ਉਹ ਐੱਛ. ਟੀ. ਆਈ. ਆਈ. 'ਚ ਜਯਾ ਦੇ ਯੂਨੀਅਰ ਸਨ। ਡੈਨੀ ਦਾ ਅਸਲੀ ਨਾਂ 'ਸ਼ੇਰਿੰਗ ਫੈਂਟਸੋ' ਸੀ। ਜਯਾ ਅਤੇ ਅਮਿਤਾਭ ਦੀ ਮੁਲਾਕਾਤ ਰਿਸ਼ੀਕੇਸ਼ ਮੁਖਰਜੀ ਨੇ ਆਪਣੀ ਫਿਲਮ 'ਗੁੱਡੀ' ਦੇ ਸੈੱਟ 'ਤੇ ਕਰਵਾਈ ਸੀ। ਇਸ ਤੋਂ ਬਾਅਦ ਸਾਲ 1973 'ਚ ਅਮਿਤਾਭ ਬੱਚਨ ਅਤੇ ਜਯਾ ਨੇ ਇਕੱਠਿਆ 'ਜ਼ੰਜੀਰ' ਫਿਲਮ 'ਚ ਕੰਮ ਕੀਤਾ। ਇਸ ਫਿਲਮ ਦੌਰਾਨ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਲੈ ਲਿਆ। 3 ਜੂਨ 1973 ਨੂੰ ਦੋਵੇਂ ਨੇ ਵਿਆਹ ਕਰਵਾ ਲਿਆ।

Tags: Jaya Bhaduri BachchanbirthdayAmitabh BachchanGuddiਜਯਾ ਬੱਚਨਅਮਿਤਾਭ ਬੱਚਨ