FacebookTwitterg+Mail

ਅਮਿਤਾਭ ਨਾਲ ਰੋਮਾਂਟਿਕ ਹੋਈ ਜਯਾ, ਲੋਕਾਂ ਨੇ ਕੀਤਾ ਟਰੋਲ

jaya bhaduri bachchan romantic photo with amitabh bachchan
24 June, 2019 04:51:57 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਅਮਿਤਾਭ ਬੱਚਨ ਦੀ ਇਕ ਤਸਵੀਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਬਿੱਗ ਬੀ ਨਾਲ ਉਨ੍ਹਾਂ ਦੀ ਪਤਨੀ ਜਯਾ ਬੱਚਨ ਨਜ਼ਰ ਆ ਰਹੀ ਹੈ। ਤਸਵੀਰ 'ਚ ਜਯਾ ਅਮਿਤਾਭ ਬੱਚਨ ਦੇ ਮੋਢੇ 'ਤੇ ਸਿਰ ਰੱਖ ਕੇ ਉਨ੍ਹਾਂ ਦਾ ਹੱਥ ਫੜ੍ਹੇ ਦਿਖਾਈ ਦੇ ਰਹੀ ਹੈ। ਤਸਵੀਰ 'ਚ ਇਸ ਜੋੜੀ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ ਪਰ ਇਸ ਤਸਵੀਰ ਨੂੰ ਲੈ ਕੇ ਜਯਾ ਬੱਚਨ ਟਰੋਲ ਹੋ ਗਈ ਹੈ।

Punjabi Bollywood Tadka
ਦਰਅਸਲ, ਜਯਾ ਨੂੰ ਤਸਵੀਰਾਂ ਖਿਚਵਾਉਣ ਦਾ ਬਿਲਕੁੱਲ ਵੀ ਸ਼ੌਕ ਨਹੀਂ ਹੈ। ਮੀਡੀਆ 'ਚ ਜਯਾ ਬੱਚਨ ਆਪਣੇ ਗੁੱਸੇ ਕਾਰਨ ਕਈ ਵਾਰ ਸੁਰਖੀਆਂ ਬਟੋਰ ਚੁੱਕੀ ਹੈ। ਤਸਵੀਰ 'ਤੇ ਕੁਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਲਿਖਿਆ,''ਆਖਿਰਕਾਰ ਜਯਾ ਬੱਚਨ ਨੇ ਤਸਵੀਰ ਖਿਚਵਾ ਹੀ ਲਈ।'' ਇਕ ਹੋਰ ਨੇ ਲਿਖਿਆ,''ਇਹ ਮਹਿਲਾ ਬਹੁਤ ਘਮੰਡੀ ਹੈ... ਮੈਂ ਇਸ ਨੂੰ ਪਸੰਦ ਨਹੀਂ ਕਰਦਾ।''

Punjabi Bollywood Tadka
ਉੱਥੇ ਹੀ ਇਕ ਹੋਰ ਨੇ ਲਿਖਿਆ,''ਫਾਈਨਲੀ ਇਨ੍ਹਾਂ ਨੂੰ ਆਪਣੇ ਪਤੀ ਲਈ ਸਮਾਂ ਮਿਲ ਹੀ ਗਿਆ।'' ਇਸ ਦੇ ਨਾਲ ਹੀ ਕਈ ਹੋਰ ਯੂਜ਼ਰਸ ਨੇ ਕੁਮੈਂਟਸ ਕੀਤੇ। ਗੱਲ ਕਰੀਏ ਜੇਕਰ ਜਯਾ ਬੱਚਨ ਦੀ ਤਾਂ ਉਹ ਫਿਲਮਾਂ 'ਚ ਹੁਣ ਐਕਟਿਵ ਨਹੀਂ ਹੈ ਪਰ ਉੱਥੇ ਹੀ ਅਮਿਤਾਭ ਬੱਚਨ ਕੋਲ ਕਈ ਵੱਡੀਆਂ ਫਿਲਮਾਂ ਹਨ।


Tags: Jaya Bhaduri BachchanRomantic PhotoAmitabh BachchanBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari