FacebookTwitterg+Mail

ਮਾਂ ਦੇ ਇਲਾਜ ਲਈ ਨਹੀਂ ਹਨ ਪੈਸੇ, ਮਸ਼ਹੂਰ ਅਦਾਕਾਰਾ ਨੇ ਲੋਕਾਂ ਤੋਂ ਮੰਗਿਆ ਕੰਮ

jaya bhattacharya
12 December, 2017 01:00:46 PM

ਮੁੰਬਈ (ਬਿਊਰੋ)— ਟੀ. ਵੀ. ਦੇ ਮਸ਼ਹੂਰ ਸ਼ੋਅ 'ਕਿਉਂਕਿ ਸਾਸ ਭੀ ਕਭੀ ਬਹੂ ਥੀ' 'ਚ ਪਾਇਲ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਜਯਾ ਭੱਟਾਚਾਰਿਆ ਇਨ੍ਹੀਂ ਦਿਨੀਂ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣੇ ਕਰ ਰਹੀ ਹੈ। ਉਨ੍ਹਾਂ ਨੂੰ ਹੁਣ ਕੰਮ ਦੀ ਸਖਤ ਜ਼ਰੂਰਤ ਹੈ। ਹਾਲ ਹੀ 'ਚ ਇੰਟਰਵਿਊ ਦੌਰਾਨ ਉਨ੍ਹਾਂ ਦੱਸਿਆ ਕਿ ਉਸਦੀ 79 ਸਾਲ ਦੀ ਮਾਂ ਨਵੰਬਰ ਤੋਂ ਹਸਪਤਾਲ 'ਚ ਦਾਖਿਲ ਹੈ। ਉਨ੍ਹਾਂ ਨੂੰ ਦਿਲ ਦੀ ਬੀਮਾਰੀ ਹੈ, ਉਹ ਆਈ. ਸੀ. ਯੂ. ਹੈ। ਉਨ੍ਹਾਂ ਕਿਹਾ, ''ਮੇਰੀ ਮਾਂ 26 ਨਵੰਬਰ ਤੋਂ ਹਸਪਤਾਲ 'ਚ ਦਾਖਿਲ ਹੈ, ਮੈਂ ਬਹੁਤ ਮੁਸੀਬਤ 'ਚ ਹਾਂ ਕਿਉਂਕਿ ਮੇਰੇ ਸਾਰੇ ਪੈਸੇ ਖਤਮ ਹੋ ਗਏ। ਮੇਰੇ ਘਰ 'ਚ ਰੇਨੋਵੇਸ਼ਨ ਚੱਲ ਰਿਹਾ ਹੈ ਇਸ ਲਈ ਮੈਂ ਫਿਲਹਾਲ ਆਪਣੇ ਰਾਖੀ ਭਰਾ ਦੇ ਘਰ ਰਹਿ ਰਹੀ ਹਾਂ। ਮੇਰੇ ਕੋਲ ਕੋਈ ਨਹੀਂ ਹੈ ਜਿਸਦਾ ਮੈਂ ਸਹਾਰਾ ਲੈ ਸਕਾ। ਮੈਂ ਮਜ਼ਬੂਤ ਮਹਿਲਾ ਹਾਂ ਅਤੇ ਮੈਂ ਕਦੇ ਉਮੀਦ ਨਹੀਂ ਛੱਡੀ। ਮੈਂ ਬਹੁਤ ਮੁਸੀਬਤ 'ਚ ਹਾਂ ਅਤੇ ਕੰਮ ਦੀ ਜ਼ਰੂਰਤ ਹੈ''।
ਦੱਸਣਯੋਗ ਹੈ ਕਿ ਜਯਾ ਅਸਮ ਦੀ ਰਹਿਣ ਵਾਲੀ ਹੇ। ਹਾਲ ਹੀ 'ਚ ਉਹ ਹਿੱਟ ਸ਼ੋਅ 'ਥਪਕੀ ਪਿਆਰ ਕੀ' 'ਚ ਵਸੁੰਦਰਾ ਪਾਂਡੇ ਦੇ ਰੋਲ 'ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਜਯਾ 'ਕਸਮ ਸੇ', 'ਪਛਲਿਨ', 'ਕੇਸਰ' ਅਤੇ 'ਹਾਤਿਮ' ਵਰਗੇ ਮਸ਼ਹੂਰ ਟੀ. ਵੀ. ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ।


Tags: Jaya Bhattacharya Kyunki Saas Bhi Kabhi Bahu Thi Hospital Financially Interview TV Actress