ਮੁੰਬਈ(ਬਿਊਰੋ)— ਮਸ਼ਹੂਰ ਸੀਰੀਅਲ 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਸਮੇਤ ਕਈ ਸੀਰੀਅਲਜ਼ 'ਚ ਕੰਮ ਕਰ ਚੁੱਕੀ ਜਯਾ ਭੱਟਾਚਾਰਿਆ ਦੀ ਮਾਂ ਦਾ ਦਿਹਾਂਤ ਅੱਜ ਸਵੇਰੇ ਹੋ ਗਿਆ ਹੈ। ਉਨ੍ਹਾਂ ਦੀ ਮਾਂ ਦਾ ਅੰਤਿਮ ਸੰਸਕਾਰ ਸ਼ਨੀਵਾਰ ਰਾਤ 9.30 ਮੁੰਬਈ 'ਚ ਕੀਤਾ ਜਾਵੇਗਾ। 79 ਸਾਲ ਦੀ ਜਯਾ ਦੀ ਮਾਂ ਵੈਂਟੀਲੇਟਰ 'ਤੇ ਚੱਲ ਰਹੀ ਸੀ। ਉਨ੍ਹਾਂ ਨੂੰ ਦਿਲ ਸੰਬੰਧੀ ਸਮੱਸਿਆ ਸੀ। ਜਯਾ ਨੇ ਮਾਂ ਦੇ ਦਿਹਾਂਤ ਦੀ ਜਾਣਕਾਰੀ ਮੈਸੇਜ ਰਾਹੀਂ ਸਾਰਿਆ ਨੂੰ ਦਿੱਤੀ। ਉਨ੍ਹਾਂ ਨੇ ਲਿਖਿਆ, ''It is with profound grief I inform that my mother has left for heavenly adobe today.''
ਜ਼ਿਕਰਯੋਗ ਹੈ ਕਿ ਜਯਾ ਅੱਜਕਲ ਆਰਥਿਕ ਤੰਗੀ ਤੋਂ ਗੁਜ਼ਰ ਰਹੀ ਹੈ। ਉਨ੍ਹਾਂ ਕੋਲ੍ਹ ਮਾਂ ਦੀ ਇਲਾਜ ਕਰਾਉਣ ਤੱਕ ਦੇ ਪੈਸੇ ਨਹੀਂ ਸਨ। ਜਯਾ ਪਿਛਲੇ 17 ਸਾਲਾਂ ਤੋਂ ਮਨੋਰੰਜਨ ਇੰਡਸਟਰੀ 'ਚ ਐਕਟਿਵ ਹੈ ਪਰ ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਫਿਲਹਾਲ ਕੰਮ ਨਹੀਂ ਮਿਲ ਰਿਹਾ ਹੈ।
ਹਾਲ ਹੀ 'ਚ ਜਯਾ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਆਰਥਿਕ ਤੰਗੀ ਤੋਂ ਗੁਜ਼ਰ ਰਹੀ ਹੈ। ਉਨ੍ਹਾਂ 'ਤੇ 10 ਲੱਖ ਰੁਪਏ ਦਾ ਕਰਜ਼ਾ ਹੈ। ਇਸ ਨੂੰ ਹੀ ਬੈਲੇਂਸ ਕਰਨ ਲਈ ਉਹ ਕੰਮ ਦੀ ਤਲਾਸ਼ ਕਰ ਰਹੀ ਹੈ।
ਦੱਸਣਯੋਗ ਹੈ ਕਿ ਅਸਮ ਦੀ ਰਹਿਣ ਵਾਲੀ ਜਯਾ ਨੂੰ ਆਖਰੀ ਵਾਰ ਟੀਵੀ ਸ਼ੋਅ 'ਥਪਕੀ ਪਿਆਰ ਕੀ' 'ਚ ਦੇਖਿਆ ਗਿਆ ਸੀ। ਉਹ ਹੁਣ ਤੱਕ 'ਕਿਉਂਕਿ ਸਾਸ ਭੀ ਕਭੀ ਬਹੂ ਥੀ', 'ਕਸਮ ਸੇ', 'ਪਲਛਿਨ', 'ਕੇਸਰ', 'ਹਾਤਿਮ' ਤੇ 'ਕੋਸ਼ਿਸ਼ ਏਕ ਆਸ਼ਾ' ਵਰਗੇ 30 ਤੋਂ ਵੀ ਵੱਧ ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ।
ਇਸ ਤੋਂ ਇਲਾਵਾ ਉਹ 'ਸਿਰਫ ਤੁੰਮ', 'ਫਿਜ਼ਾ', 'ਕਿਉਂਕਿ ਮੈਂ ਝੂਠ ਨਹੀਂ ਬੋਲਤਾ', 'ਦੇਵਦਾਸ', 'ਲੱਜਾ', 'ਹੋ ਸਕਦਾ ਹੈ', 'ਜਿਗਿਆਸਾ', 'ਏਕ ਵਿਵਾਹ ਐਸਾ ਭੀ' ਵਰਗੀਆਂ ਫਿਲਮਾਂ 'ਚ ਵੀ ਦਿਖ ਚੁੱਕੀ ਹੈ।