FacebookTwitterg+Mail

B'Day Spl: ਜਾਣੋ 80 ਦੇ ਦਹਾਕੇ ਦੀ ਇਸ ਟਾਪ ਅਭਿਨੇਤਰੀ ਦੀ ਜ਼ਿਦੰਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ

jaya prada
03 April, 2019 01:02:58 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਜਯਾ ਪ੍ਰਦਾ ਅੱਜ ਆਪਣਾ 57ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 3 ਅਪ੍ਰੈਲ, 1962 ਨੂੰ ਆਂਧਰਾ ਪ੍ਰਦੇਸ਼ 'ਚ ਹੋਇਆ। ਸਾਊਥ ਦੀਆਂ ਕਈ ਹਿੱਟ ਫਿਲਮਾਂ ਕਰਨ ਵਾਲੀ ਜਯਾ ਪ੍ਰਦਾ ਦੀ ਵਿਆਹੁਤਾ ਜ਼ਿੰਦਗੀ ਸਫਲ ਨਹੀਂ ਰਹੀ। ਜਯਾ ਪ੍ਰਦਾ ਨੇ ਫਿਲਮ ਨਿਰਮਾਤਾ ਸ਼੍ਰੀਕਾਂਤ ਨਾਹਟਾ ਨਾਲ ਵਿਆਹ ਕੀਤਾ ਪਰ ਉਨ੍ਹਾਂ ਨੂੰ ਪਤਨੀ ਹੋਣ ਦਾ ਦਰਜਾ ਕਦੇ ਨਾ ਮਿਲ ਸਕਿਆ।
Punjabi Bollywood Tadka
ਵਿਆਹੁਤਾ ਹੋਣ ਦੇ ਬਾਵਜੂਦ ਉਹ ਅੱਜ ਵੀ ਇਕੱਲੀ ਰਹਿ ਰਹੀ ਹੈ। ਜਯਾ ਪ੍ਰਦਾ ਜਦੋਂ 14 ਸਾਲ ਦੀ ਸੀ ਤਾਂ ਸਕੂਲ ਦੇ ਐਨੂਅਲ ਫੰਕਸ਼ਨ 'ਚ ਉਨ੍ਹਾਂ ਦੀ ਡਾਂਸ ਪਰਫਾਰਮੈਂਸ ਦੇਖ ਇਕ ਨਿਰਦੇਸ਼ਕ ਨੇ ਉਨ੍ਹਾਂ ਨੂੰ ਤੇਲੁਗੂ ਫਿਲਮ 'ਚ ਡਾਂਸ ਨੰਬਰ ਕਰਨ ਦਾ ਆਫਰ ਦਿੱਤਾ ਸੀ।
Punjabi Bollywood Tadka
ਫਿਲਮ 'ਚ 3-4 ਮਿੰਟ ਦਾ ਡਾਂਸ ਨੰਬਰ ਕਰਨ ਲਈ ਉਨ੍ਹਾਂ ਨੂੰ 10 ਰੁਪਏ ਮਿਲੇ ਸਨ। 1979 'ਚ ਜਯਾ ਪ੍ਰਦਾ ਨੇ ਫਿਲਮ 'ਸਰਗਮ' ਰਾਹੀ ਬਾਲੀਵੁੱਡ ਡੈਬਿਊ ਕੀਤਾ ਸੀ। 80 ਦੇ ਦਹਾਕੇ 'ਚ ਜਯਾ ਪ੍ਰਦਾ ਦੀ ਗਿਣਤੀ ਸਾਊਥ ਤੋਂ ਬਾਅਦ ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ 'ਚ ਹੋਣ ਲੱਗ ਗਈ।
Punjabi Bollywood Tadka
ਹਰ ਨਿਰਦੇਸ਼ਕ-ਨਿਰਮਾਤਾ ਜਯਾ ਪ੍ਰਦਾ ਨੂੰ ਆਪਣੀ ਫਿਲਮ 'ਚ ਕਾਸਟ ਕਰਨ ਲਈ ਤਿਆਰ ਰਹਿੰਦਾ ਸੀ। ਇਸੇ ਦੌਰਾਨ ਉਨ੍ਹਾਂ ਦੇ ਘਰ ਇਨਕਮ ਟੈਕਸ ਦੀ ਰੇਡ ਪੈ ਗਈ, ਜਿਸ ਕਾਰਨ ਉਨ੍ਹਾਂ ਦੇ ਕਰੀਅਰ ਹੇਠਾਂ ਜਾਣ ਲੱਗ ਪਿਆ। ਜਯਾ ਪ੍ਰਦਾ ਦੇ ਇਸ ਬੁਰੇ ਸਮੇਂ 'ਚ ਨਿਰਮਾਤਾ ਸ਼੍ਰੀਕਾਂਤ ਨਾਹਟਾ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਕਾਫੀ ਮਦਦ ਵੀ ਕੀਤੀ।
Punjabi Bollywood Tadka
ਜਯਾ ਪ੍ਰਦਾ ਅਤੇ ਸ਼੍ਰੀਕਾਂਤ ਨਾਹਟਾ ਹੌਲੀ-ਹੌਲੀ ਚੰਗੇ ਦੋਸਤ ਬਣ ਗਏ। ਦੋਵੇਂ ਵਿਆਹ ਕਰਨਾ ਚਾਹੁੰਦੇ ਸੀ ਪਰ ਸਮੱਸਿਆ ਇਹ ਸੀ ਕਿ ਨਾਹਟਾ ਪਹਿਲਾਂ ਤੋਂ ਵਿਆਹੇ ਹੋਏ ਸਨ ਤੇ ਉਨ੍ਹਾਂ ਦੇ ਤਿੰਨ ਬੱਚੇ ਵੀ ਸਨ ਪਰ ਜਯਾ, ਸ਼੍ਰੀਕਾਂਤ ਨਾਹਟਾ ਦੇ ਪਿਆਰ 'ਚ ਪਾਗਲ ਸੀ, ਉਨ੍ਹਾਂ ਨੂੰ ਕੋਈ ਇਤਰਾਜ਼ ਨਹੀ ਸੀ ਕਿ ਸ਼੍ਰੀਕਾਂਤ ਵਿਆਹ ਹੋਏ ਹਨ।
Punjabi Bollywood Tadka
ਆਖਿਰਕਾਰ ਜਯਾ ਅਤੇ ਸ਼੍ਰੀਕਾਂਤ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਸ਼੍ਰੀਕਾਂਤ ਨਾਹਟਾ ਨੇ ਆਪਣੀ ਪਹਿਲੀ ਪਤਨੀ ਨੂੰ ਬਿਨਾਂ ਤਲਾਕ ਦਿੱਤੇ 1986 'ਚ ਜਯਾ ਪ੍ਰਦਾ ਨਾਲ ਵਿਆਹ ਕਰ ਲਿਆ। ਸ਼੍ਰੀਕਾਂਤ ਨਾਹਟਾ ਦੀ ਪਹਿਲੀ ਪਤਨੀ ਨੇ ਇਸ ਵਿਆਹ ਤੋਂ ਕੋਈ ਇਤਰਾਜ਼ ਨਹੀ ਕੀਤਾ।
Punjabi Bollywood Tadka
ਵਿਆਹ ਤੋਂ ਬਾਅਦ ਵੀ ਜਯਾ ਨੇ ਫਿਲਮਾਂ 'ਚ ਕੰਮ ਕਰਨਾ ਨਾ ਛੱਡਿਆ ਪਰ ਇਕ ਵਿਆਹੇ ਆਦਮੀ ਨਾਲ ਵਿਆਹ ਕਰ ਕੇ ਉਹਨਾਂ ਦਾ ਫਿਲਮੀ ਕਰੀਅਰ ਵੀ ਤਬਾਹ ਹੋ ਗਿਆ ਅਤੇ ਵਿਆਹੁਤਾ ਜ਼ਿੰਦਗੀ ਵੀ ਖਰਾਬ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਪਤਨੀ ਹੋਣ ਦਾ ਦਰਜਾ ਨਾ ਮਿਲ ਸਕਿਆ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood TadkaPunjabi Bollywood Tadka
 


Tags: Jaya PradaFilm Star BirthdaySharaabiMaa Bollywood Celebrity News in Punjabiਫ਼ਿਲਮ ਸਟਾਰ ਜਨਮਦਿਨ

Edited By

Manju

Manju is News Editor at Jagbani.