ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਜਯਾ ਪ੍ਰਦਾ ਅੱਜ ਆਪਣਾ 57ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 3 ਅਪ੍ਰੈਲ, 1962 ਨੂੰ ਆਂਧਰਾ ਪ੍ਰਦੇਸ਼ 'ਚ ਹੋਇਆ। ਸਾਊਥ ਦੀਆਂ ਕਈ ਹਿੱਟ ਫਿਲਮਾਂ ਕਰਨ ਵਾਲੀ ਜਯਾ ਪ੍ਰਦਾ ਦੀ ਵਿਆਹੁਤਾ ਜ਼ਿੰਦਗੀ ਸਫਲ ਨਹੀਂ ਰਹੀ। ਜਯਾ ਪ੍ਰਦਾ ਨੇ ਫਿਲਮ ਨਿਰਮਾਤਾ ਸ਼੍ਰੀਕਾਂਤ ਨਾਹਟਾ ਨਾਲ ਵਿਆਹ ਕੀਤਾ ਪਰ ਉਨ੍ਹਾਂ ਨੂੰ ਪਤਨੀ ਹੋਣ ਦਾ ਦਰਜਾ ਕਦੇ ਨਾ ਮਿਲ ਸਕਿਆ। ਵਿਆਹੁਤਾ ਹੋਣ ਦੇ ਬਾਵਜੂਦ ਉਹ ਅੱਜ ਵੀ ਇਕੱਲੀ ਰਹਿ ਰਹੀ ਹੈ। ਜਯਾ ਪ੍ਰਦਾ ਜਦੋਂ 14 ਸਾਲ ਦੀ ਸੀ ਤਾਂ ਸਕੂਲ ਦੇ ਐਨੂਅਲ ਫੰਕਸ਼ਨ 'ਚ ਉਨ੍ਹਾਂ ਦੀ ਡਾਂਸ ਪਰਫਾਰਮੈਂਸ ਦੇਖ ਇਕ ਨਿਰਦੇਸ਼ਕ ਨੇ ਉਨ੍ਹਾਂ ਨੂੰ ਤੇਲੁਗੂ ਫਿਲਮ 'ਚ ਡਾਂਸ ਨੰਬਰ ਕਰਨ ਦਾ ਆਫਰ ਦਿੱਤਾ ਸੀ। ਫਿਲਮ 'ਚ 3-4 ਮਿੰਟ ਦਾ ਡਾਂਸ ਨੰਬਰ ਕਰਨ ਲਈ ਉਨ੍ਹਾਂ ਨੂੰ 10 ਰੁਪਏ ਮਿਲੇ ਸਨ। 1979 'ਚ ਜਯਾ ਪ੍ਰਦਾ ਨੇ ਫਿਲਮ 'ਸਰਗਮ' ਰਾਹੀ ਬਾਲੀਵੁੱਡ ਡੈਬਿਊ ਕੀਤਾ ਸੀ। 80 ਦੇ ਦਹਾਕੇ 'ਚ ਜਯਾ ਪ੍ਰਦਾ ਦੀ ਗਿਣਤੀ ਸਾਊਥ ਤੋਂ ਬਾਅਦ ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ 'ਚ ਹੋਣ ਲੱਗ ਗਈ। ਹਰ ਨਿਰਦੇਸ਼ਕ-ਨਿਰਮਾਤਾ ਜਯਾ ਪ੍ਰਦਾ ਨੂੰ ਆਪਣੀ ਫਿਲਮ 'ਚ ਕਾਸਟ ਕਰਨ ਲਈ ਤਿਆਰ ਰਹਿੰਦਾ ਸੀ। ਇਸੇ ਦੌਰਾਨ ਉਨ੍ਹਾਂ ਦੇ ਘਰ ਇਨਕਮ ਟੈਕਸ ਦੀ ਰੇਡ ਪੈ ਗਈ, ਜਿਸ ਕਾਰਨ ਉਨ੍ਹਾਂ ਦੇ ਕਰੀਅਰ ਹੇਠਾਂ ਜਾਣ ਲੱਗ ਪਿਆ। ਜਯਾ ਪ੍ਰਦਾ ਦੇ ਇਸ ਬੁਰੇ ਸਮੇਂ 'ਚ ਨਿਰਮਾਤਾ ਸ਼੍ਰੀਕਾਂਤ ਨਾਹਟਾ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਕਾਫੀ ਮਦਦ ਵੀ ਕੀਤੀ। ਜਯਾ ਪ੍ਰਦਾ ਅਤੇ ਸ਼੍ਰੀਕਾਂਤ ਨਾਹਟਾ ਹੌਲੀ-ਹੌਲੀ ਚੰਗੇ ਦੋਸਤ ਬਣ ਗਏ। ਦੋਵੇਂ ਵਿਆਹ ਕਰਨਾ ਚਾਹੁੰਦੇ ਸੀ ਪਰ ਸਮੱਸਿਆ ਇਹ ਸੀ ਕਿ ਨਾਹਟਾ ਪਹਿਲਾਂ ਤੋਂ ਵਿਆਹੇ ਹੋਏ ਸਨ ਤੇ ਉਨ੍ਹਾਂ ਦੇ ਤਿੰਨ ਬੱਚੇ ਵੀ ਸਨ ਪਰ ਜਯਾ, ਸ਼੍ਰੀਕਾਂਤ ਨਾਹਟਾ ਦੇ ਪਿਆਰ 'ਚ ਪਾਗਲ ਸੀ, ਉਨ੍ਹਾਂ ਨੂੰ ਕੋਈ ਇਤਰਾਜ਼ ਨਹੀ ਸੀ ਕਿ ਸ਼੍ਰੀਕਾਂਤ ਵਿਆਹ ਹੋਏ ਹਨ। ਆਖਿਰਕਾਰ ਜਯਾ ਅਤੇ ਸ਼੍ਰੀਕਾਂਤ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਸ਼੍ਰੀਕਾਂਤ ਨਾਹਟਾ ਨੇ ਆਪਣੀ ਪਹਿਲੀ ਪਤਨੀ ਨੂੰ ਬਿਨਾਂ ਤਲਾਕ ਦਿੱਤੇ 1986 'ਚ ਜਯਾ ਪ੍ਰਦਾ ਨਾਲ ਵਿਆਹ ਕਰ ਲਿਆ। ਸ਼੍ਰੀਕਾਂਤ ਨਾਹਟਾ ਦੀ ਪਹਿਲੀ ਪਤਨੀ ਨੇ ਇਸ ਵਿਆਹ ਤੋਂ ਕੋਈ ਇਤਰਾਜ਼ ਨਹੀ ਕੀਤਾ। ਵਿਆਹ ਤੋਂ ਬਾਅਦ ਵੀ ਜਯਾ ਨੇ ਫਿਲਮਾਂ 'ਚ ਕੰਮ ਕਰਨਾ ਨਾ ਛੱਡਿਆ ਪਰ ਇਕ ਵਿਆਹੇ ਆਦਮੀ ਨਾਲ ਵਿਆਹ ਕਰ ਕੇ ਉਹਨਾਂ ਦਾ ਫਿਲਮੀ ਕਰੀਅਰ ਵੀ ਤਬਾਹ ਹੋ ਗਿਆ ਅਤੇ ਵਿਆਹੁਤਾ ਜ਼ਿੰਦਗੀ ਵੀ ਖਰਾਬ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਪਤਨੀ ਹੋਣ ਦਾ ਦਰਜਾ ਨਾ ਮਿਲ ਸਕਿਆ।