ਮੁੰਬਈ(ਬਿਊਰੋ)— ਬਾਲੀਵੁੱਡ ਮਸ਼ਹੂਰ ਅਦਾਕਾਰਾ ਜਯਾ ਪ੍ਰਦਾ ਅੱਜ ਆਪਣਾ 56ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਜਯਾ ਪ੍ਰਦਾ ਦਾ ਅਸਲੀ ਨਾਂ ਲਲਿਤਾ ਰਾਣੀ ਹੈ। ਫਿਲਮਾਂ 'ਚ ਆਉਣ ਤੋਂ ਬਾਅਦ ਕਈ ਕਲਾਕਾਰਾਂ ਹਮੇਸ਼ਾ ਹੀ ਆਪਣਾ ਬਦਲ ਹੀ ਲੈਂਦੇ ਹਨ, ਉਸੇ ਤਰ੍ਹਾਂ ਲਲਿਤਾ ਰਾਣੀ ਜਯਾ ਪ੍ਰਦਾ ਬਣ ਗਈ। ਜਯਾ ਪ੍ਰਦਾ ਦਾ ਜਨਮ 3 ਅਪ੍ਰੈਲ 1962 ਨੂੰ ਆਂਧਰਾ ਪ੍ਰਦੇਸ਼ 'ਚ ਹੋਇਆ ਸੀ। ਜਯਾ ਦੇ ਪਿਤਾ ਕ੍ਰਿਸ਼ਣ ਰਾਵ ਤੇਲੁਗੂ ਫਿਲਮਾਂ ਦੇ ਫਾਈਨੇਂਸਰ ਸਨ। ਫਿਲਮੀ ਬੈਕਗ੍ਰਾਊਂਡ ਹੋਣ ਕਾਰਨ ਜਯਾ ਪ੍ਰਦਾ ਦਾ ਰੁਝਾਨ ਸ਼ੁਰੂ ਤੋਂ ਹੀ ਫਿਲਮਾਂ ਵੱਲ ਰਿਹਾ ਸੀ। ਜਯਾ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ ਤੇਲੁਗੁ ਫਿਲਮ 'ਭੂਮੀਕੋਸਮ' ਨਾਲ ਹੋਈ ਸੀ। ਇਸ ਫਿਲਮ ਲਈ ਜਯਾ ਨੂੰ ਸਿਰਫ 10 ਰੁਪਏ ਮਿਲੇ ਸਨ। ਫਿਲਮ 'ਚ ਉਸ ਦਾ 3 ਮਿੰਟ ਦਾ ਡਾਂਸ ਸੀ, ਜਿਸ ਨੂੰ ਦੇਖ ਕੇ ਦੱਖਣੀ ਭਾਰਤ ਦੇ ਕਈ ਫਿਲਮ ਨਿਰਮਾਤਾ-ਨਿਰਦੇਸ਼ਕ ਉਸ ਤੋਂ ਪ੍ਰਭਾਵਿਤ ਹੋਏ ਤੇ ਆਪਣੀਆਂ ਫਿਲਮਾਂ 'ਚ ਕੰਮ ਦੇਣ ਦੇ ਆਫਰ ਦੇਣ ਲੱਗੇ, ਜਿਨ੍ਹਾਂ ਨੂੰ ਜਯਾ ਪ੍ਰਦਾ ਨੇ ਸਵੀਕਾਰ ਕਰ ਲਿਆ ਸੀ। ਸਾਲ 1979 'ਚ ਕੇ. ਵਿਸ਼ਵਨਾਥ ਦੀ 'ਸ਼੍ਰੀ ਸ਼੍ਰੀ ਮੁਵਾ' ਦੇ ਹਿੰਦੀ ਰੀਮੇਕ 'ਸਰਗਮ' ਦੇ ਜਰੀਏ ਜਯਾ ਪ੍ਰਦਾ ਨੇ ਹਿੰਦੀ ਸਿਨੇਮਾ 'ਚ ਕਦਮ ਰੱਖਿਆ ਸੀ। ਇਸ ਫਿਲਮ ਦੀ ਸਫਲਤਾ ਤੋਂ ਬਾਅਦ ਉਹ ਰਾਤੋਂ ਰਾਤ ਹਿੰਦੀ ਸਿਨੇਮਾ ਜਗਤ 'ਚ ਮਸ਼ਹੂਰ ਹੋ ਗਈ ਸੀ। 'ਸਰਗਮ' ਦੀ ਸਫਲਤਾ ਤੋਂ ਬਾਅਦ ਉਸ ਨੇ 'ਲੋਕ ਪਰਲੋਕ', 'ਟੱਕਰ', 'ਟੈਕਸੀ ਡਰਾਈਵਰ' ਤੇ 'ਪਿਆਰਾ ਤਰਾਨਾ' ਵਰਗੀਆਂ ਕਈ ਫਿਲਮਾਂ 'ਚ ਕੰਮ ਕੀਤਾ ਪਰ ਇਨ੍ਹਾਂ 'ਚੋਂ ਕਈ ਫਿਲਮ ਸਫਲ ਨਾ ਹੋ ਸਕੀ। ਸਾਲ 1982 'ਚ ਕੇ. ਵਿਸ਼ਵਨਾਥ ਨੇ ਜਯਾ ਪ੍ਰਦਾ ਨੂੰ ਆਪਣੀ ਫਿਲਮ 'ਕਾਮਚੋਰ' ਦੇ ਜਰੀਏ ਦੂਜੀ ਵਾਰ ਹਿੰਦੀ ਫਿਲਮ ਇੰਡਸਟਰੀ 'ਚ ਲਾਂਚ ਕੀਤਾ ਸੀ। ਇਸ ਫਿਲਮ ਦੀ ਸਫਲਤਾ ਤੋਂ ਬਾਅਦ ਉਹ ਇਕ ਵਾਰ ਫਿਰ ਤੋਂ ਹਿੰਦੀ ਫਿਲਮਾਂ 'ਚ ਆਪਣਾ ਗੁਆਚੀ ਪਛਾਣ ਬਣਾਉਣ 'ਚ ਕਾਮਯਾਬ ਹੋ ਗਈ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਜਯਾ ਪ੍ਰਦਾ ਛੇੜਖਾਨੀ ਦਾ ਸ਼ਿਕਾਰ ਵੀ ਹੋਈ ਸੀ। ਇੰਟੀਮੇਟ ਸੀਨ ਸ਼ੂਟ ਕਰਦੇ ਸਮੇਂ ਉਸ ਦੇ ਕੋ-ਸਟਾਰ ਦਿਲੀਪ ਤਾਹਿਲ ਨੇ ਜਯਾ ਪ੍ਰਦਾ ਨੂੰ ਘੁੱਟ ਕੇ ਫੜ੍ਹ ਲਿਆ। ਖੁਦ ਨੂੰ ਦਿਲੀਪ ਤਹਿਲ ਦੇ ਚੁੰਗਲ ਤੋਂ ਬਚਾਉਣ ਲਈ ਜਯਾ ਪ੍ਰਦਾ ਨੇ ਉਸ ਦੇ ਜ਼ੋਰਦਾਰ ਥੱਪੜ ਮਾਰ ਦਿੱਤਾ ਸੀ। ਜਯਾ ਪ੍ਰਦਾ ਨੇ ਆਪਣੇ 30 ਸਾਲ ਦੇ ਲੰਬੇ ਕਰੀਅਰ 'ਚ ਕਰੀਬ 200 ਫਿਲਮਾਂ 'ਚ ਕੰਮ ਕੀਤਾ ਹੈ। ਜਯਾ ਪ੍ਰਦਾ ਨੇ ਹਿੰਦੀ ਫਿਲਮਾਂ ਤੋਂ ਇਲਾਵਾ ਤੇਲੁਗੁ, ਤਮਿਲ, ਮਰਾਠੀ, ਮਲਿਆਲਮ ਤੇ ਕੰਨੜ ਫਿਲਮਾਂ 'ਚ ਵੀ ਕੰਮ ਕੀਤਾ ਹੈ।