ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਸਫਲਤਾ ਦੀ ਬੁਲੰਦੀਆਂ 'ਤੇ ਪਹੁੰਚਣ ਵਾਲੇ ਨਾਮੀ ਗਾਇਕ ਜੈਜ਼ੀ ਬੀ 'ਛੋਟੀ ਮਾਂ ਫਾਊਂਡੇਸ਼ਨ' ਨੂੰ ਲਗਤਾਰ ਪ੍ਰਮੋਟ ਕਰ ਰਹੇ ਹਨ। ਹਾਲ ਹੀ 'ਚ ਜੈਜ਼ੀ ਬੀ ਨੇ ਆਪਣੇ ਆਫੀਸ਼ੀਅਲ ਅਕਾਊਂਟ 'ਤੇ ਆਪਣੇ ਸਟਰਗਲ ਦੇ ਦਿਨਾਂ ਦੀਆਂ ਦੋ ਪੁਰਾਣੀਆਂ ਵੀਡਿਓਜ਼ ਨੂੰ ਸ਼ੇਅਰ ਕੀਤਾ ਹੈ। ਇਨ੍ਹਾਂ ਵੀਡਿਓਜ਼ ਨਾਲ ਉਨ੍ਹਾਂ ਨੇ ਲੋਕਾਂ ਨੂੰ ਇਕ ਖਾਸ ਅਪੀਲ ਕੀਤੀ ਹੈ। ਇਸ ਵੀਡੀਓ 'ਚ ਜੈਜ਼ੀ ਬੀ ਲੋਕਾਂ ਨੂੰ ਫਾਊਂਡੇਸ਼ਨ ਦਾ ਸਾਥ ਦੇਣ ਲਈ ਆਖ ਰਹੇ ਹਨ ਤਾਂ ਜੋ ਉਹ ਉਨ੍ਹਾਂ ਨੌਜਵਾਨਾਂ ਦੀ ਮਦਦ ਕਰ ਸਕਣ, ਜਿਨ੍ਹਾਂ ਕੋਲ ਰਹਿਣ ਲਈ ਘਰ ਨਹੀਂ ਜਾਂ ਫਿਰ ਜਿਹੜੇ ਅਨਾਥ ਹਨ।
ਦੱਸ ਦੇਈਏ ਕਿ ਇਸ ਵੀਡੀਓ 'ਚ ਜੈਜ਼ੀ ਬੀ ਆਪਣੇ ਸੰਘਰਸ਼ ਦੇ ਦੌਰ ਨੂੰ ਯਾਦ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਗਾਇਕੀ ਦੇ ਨਾਲ- ਨਾਲ ਨੌਕਰੀ ਵੀ ਕੀਤੀ ਤੇ ਆਪਣੇ ਬਾਕੀ ਕੰਮਾਂ ਨੂੰ ਵੀ ਸਮਾਂ ਦਿੱਤਾ। ਦੂਜੀ ਵੀਡੀਓ 'ਚ ਜੈਜ਼ੀ ਬੀ ਆਪਣੇ ਉਸਤਾਦ ਕੁਲਦੀਪ ਮਾਣਕ ਵਾਂਗ ਉੱਚੀ ਹੇਕ ਲਾਉਂਦੇ ਨਜ਼ਰ ਆ ਰਹੇ ਹਨ। ਜੈਜ਼ੀ ਬੀ ਵਲੋਂ ਸ਼ੇਅਰ ਕੀਤੀਆਂ ਇਨ੍ਹਾਂ ਵੀਡੀਓਜ਼ ਨੂੰ ਲੋਕਾਂ ਦੇ ਕਾਫੀ ਲਾਈਕਸ ਮਿਲ ਰਹੇ ਹਨ ਅਤੇ ਲੋਕ ਇਸ ਵੀਡੀਓ 'ਤੇ ਲਗਾਤਾਰ ਕੁਮੈਂਟ ਵੀ ਕਰ ਰਹੇ ਹਨ।